17 ਜੁਲਾਈ ਤੋਂ ਨਕੋਦਰ ‘ਚ ਸ਼ੁਰੂ ਹੋਵੇਗਾ ਬਾਪੂ ਲਾਲ ਬਾਦਸ਼ਾਹ ਦਾ ਮੇਲਾ, ਹੰਸਰਾਜ ਹੰਸ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨਗੇ

0
814

ਨਕੋਦਰ | ਕੋਰੋਨਾ ਕਾਲ ਦੇ ਮੱਦੇਨਜ਼ਰ ਇਸ ਵਾਰ ਵੀ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਹੋਣ ਵਾਲਾ ਸਲਾਨਾ ਮੇਲਾ ਬੇਹੱਦ ਸਾਦਗੀ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਰਬਾਰ ਕਮੇਟੀ ਅਧਿਕਾਰੀਆਂ ਨੇ ਦਿੱਤੀ।

ਬਾਪੂ ਲਾਲ ਬਾਦਸ਼ਾਹ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਗਿੱਲ ਨੇ ਦੱਸਿਆ ਕਿ ਮੇਲੇ ਸੰਬੰਧੀ ਰਸਮਾਂ ਦੇ ਤਹਿਤ 17 ਜੁਲਾਈ ਸ਼ਾਮ ਸੱਤ ਵਜੇ ਮਹਿੰਦੀ ਦੀ ਰਸਮ, 18 ਜੁਲਾਈ ਨੂੰ ਝੰਡੇ ਦੀ ਰਸਮ ਸ਼ਾਮ ਚਾਰ ਵਜੇ ਅਤੇ 20 ਜੁਲਾਈ ਨੂੰ ਚਾਦਰ ਚੜ੍ਹਾਉਣ ਦੀ ਰਸਮ ਸ਼ਾਮ 4 ਵਜੇ ਸਾਈਂ ਹੰਸਰਾਜ ਹੰਸ ਅਦਾ ਕਰਨਗੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।