11 ਦਿਨਾਂ ਲਈ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗਾ ਕਾਰੋਬਾਰ ਤੇ ਕਿੱਥੇ ਹੋਵੇਗੀ ਛੁੱਟੀ

0
1169

ਚੰਡੀਗੜ੍ਹ | ਬੈਂਕਾਂ ਰਾਹੀਂ ਵਪਾਰ ਕਰਨ ਵਾਲਿਆਂ ਲਈ ਇਕ ਜ਼ਰੂਰੀ ਖ਼ਬਰ ਹੈ ਕਿ ਉਨ੍ਹਾਂ ਨੂੰ ਜੇਕਰ ਬੈਂਕ ਤੋਂ ਕੋਈ ਜ਼ਰੂਰੀ ਕੰਮ ਹਨ ਤਾਂ ਨਿਪਟਾ ਲੈਣ ਕਿਉਂਕਿ ਆਉਣ ਵਾਲੇ 12 ਦਿਨਾਂ ਵਿਚ ਬੈਂਕਾਂ ‘ਚ ਛੁੱਟੀਆਂ ਰਹਿਣਗੀਆਂ।

ਇਸ ਸ਼ਨੀਵਾਰ ਤੋਂ ਅਗਲੇ ਕੁਝ ਦਿਨਾਂ ਲਈ ਬੈਂਕ ਵੱਖ-ਵੱਖ ਰਾਜਾਂ ਵਿੱਚ ਬੰਦ ਰਹਿਣਗੇ। ਜੇਕਰ ਤੁਹਾਡੇ ਕੋਲ ਅਗਲੇ ਹਫ਼ਤੇ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਬ੍ਰਾਂਚ ਵਿਚ ਜਾਣ ਤੋਂ ਪਹਿਲਾਂ ਇਨ੍ਹਾਂ ਛੁੱਟੀਆਂ ਬਾਰੇ ਜਾਣਨਾ ਤੁਹਾਡੇ ਲਈ ਮਹੱਤਵਪੂਰਣ ਹੈ। ਪਤਾ ਲੱਗਾ ਹੈ ਕਿ ਜੁਲਾਈ ਵਿੱਚ ਬੈਂਕ 15 ਦਿਨਾਂ ਲਈ ਬੰਦ ਰਹਿਣਗੇ।

ਸ਼ਨੀਵਾਰ 10 ਜੁਲਾਈ ਨੂੰ ਦੂਜੇ ਸ਼ਨੀਵਾਰ ਕਾਰਨ ਬੈਂਕਾਂ ਵਿੱਚ ਛੁੱਟੀ ਹੈ ਅਤੇ ਐਤਵਾਰ ਹੋਣ ਕਾਰਨ ਬੈਂਕ 11 ਅਤੇ 18 ਜੁਲਾਈ ਨੂੰ ਬੰਦ ਰਹਿਣਗੇ। ਇਸ ਤੋਂ ਇਲਾਵਾ ਸੋਮਵਾਰ ਤੋਂ ਅਗਲੇ ਸ਼ਨੀਵਾਰ ਤੱਕ ਕੁੱਲ 9 ਦਿਨ ਤਿਉਹਾਰ ਹਨ, ਜਿਸ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 15 ਜੁਲਾਈ ਨੂੰ ਕੋਈ ਛੁੱਟੀ ਨਹੀਂ ਹੈ।

ਆਰਬੀਆਈ ਅਨੁਸਾਰ ਬੈਂਕਾਂ ਦੀਆਂ ਛੁੱਟੀਆਂ ਵੱਖ-ਵੱਖ ਰਾਜਾਂ ਅਨੁਸਾਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਇਸ ਲਈ ਬੈਂਕ ਉਨ੍ਹਾਂ ਰਾਜਾਂ ਵਿੱਚ ਕੰਮ ਨਹੀਂ ਕਰਨਗੇ, ਜਿੱਥੇ ਛੁੱਟੀਆਂ ਨਿਰਧਾਰਿਤ ਹਨ।

ਪੜ੍ਹੋ ਛੁੱਟੀਆਂ ਦੀ ਡਿਟੇਲ :

10 ਜੁਲਾਈ : ਦੂਜਾ ਸ਼ਨੀਵਾਰ
11 ਜੁਲਾਈ  : ਐਤਵਾਰ
12 ਜੁਲਾਈ  : ਸੋਮਵਾਰ – ਕੰਗ (ਰਾਜਸਥਾਨ), ਰੱਥ ਯਾਤਰਾ (ਭੁਵਨੇਸ਼ਵਰ, ਇੰਫਾਲ,)
13 ਜੁਲਾਈ  : ਮੰਗਲਵਾਰ – ਭਾਨੂ ਜਯੰਤੀ (ਸ਼ਹੀਦੀ ਦਿਹਾੜਾ- ਜੰਮੂ ਕਸ਼ਮੀਰ, ਭਾਨੂ ਜਯੰਤੀ- ਸਿੱਕਮ)
14 ਜੁਲਾਈ  : ਡਰੁਕਪਾ ਸ਼ਸ਼ੀਚੀ (ਗੰਗਟੋਕ)
16 ਜੁਲਾਈ  : ਵੀਰਵਾਰ – ਹਰੇਲਾ ਪੂਜਾ (ਦੇਹਰਾਦੂਨ)
17 ਜੁਲਾਈ  : ਖਰਚਾ ਪੂਜਾ (ਅਗਰਤਲਾ, ਸ਼ਿਲਾਂਗ)
18 ਜੁਲਾਈ  : ਐਤਵਾਰ
19 ਜੁਲਾਈ  : ਗੁਰੂ ਰਿੰਪੋਚੇ ਦਾ ਥੁੰਗਕਰ ਸ਼ੇਸ਼ੂ (ਗੰਗਟੋਕ)
20 ਜੁਲਾਈ  : ਮੰਗਲਵਾਰ – ਈਦ ਅਲ ਅਧਾ (ਪੂਰੇ ਦੇਸ਼ ਵਿਚ)
21 ਜੁਲਾਈ  : ਬੁੱਧਵਾਰ – ਬਕਰੀਦ (ਪੂਰੇ ਦੇਸ਼ ਵਿਚ)