ਮੁਲਾਜ਼ਮਾਂ ਨੇ ਤਨਖਾਹ ਵਧਾਉਣ ਨੂੰ ਲੈ ਕੇ ਬੰਦ ਰੱਖੇ ਬੈਂਕ, ਕੱਲ ਵੀ ਨਹੀਂ ਖੁਲਣਗੇ

    0
    431

    ਜਲੰਧਰ . ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਤੋਂ ਦੋ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ। ਅੱਜ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮਾਂ ਨੇ ਕੰਮਕਾਜ ਬੰਦ ਰੱਖਿਆ ਅਤੇ ਕੇਂਦਰ ਸਰਕਾਰ ਖਿਲਾਫ ਰੈਲੀ ਕੱਢੀ। ਬੈਂਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ ਕੋ-ਕਨਵੀਨਰ ਐਸਪੀਐਸ ਵਿਰਕ ਨੇ ਕਿਹਾ ਕਿ ਤਨਖਾਹਾਂ ਵਿਚ ਸੋਧ ਨੂੰ ਲੈਕੇ ਪ੍ਰਬੰਧਕਾਂ ਨਾਲ ਸਹਿਮਤੀ ਨਾ ਬਨਣ ਕਾਰਨ 31 ਜਨਵਰੀ ਅਤੇ ਇੱਕ ਫਰਵਰੀ ਨੂੰ ਦੋ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਅੱਜ ਬੈਂਕਾਂ ਵਿਚ ਕੰਮਕਾਜ ਬੰਦ ਕਰਕੇ ਰੋਸ਼ ਮਾਰਚ ਕੱਢਿਆ ਗਿਆ।

    ਹੜਤਾਲ ਦੌਰਾਨ ਖਾਲੀ ਪਏ ਦਫਤਰ

    ਇੱਕ ਜਨਵਰੀ ਨੂੰ ਜਲੰਧਰ ‘ਚ ਬੈਂਕ ਮੁਲਾਜਮਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
    ਵਿਰਕ ਨੇ ਕਿਹਾ- ਕੇਂਦਰ ਸਰਕਾਰ ਦਾ ਬੈਂਕ ਮਰਜ਼ ਕਰਨ ਦਾ ਫ਼ੈਸਲਾ ਗਲਤ ਹੈ। ਇਸ ਰਾਹੀਂ ਸਰਕਾਰ ਪਬਲਿਕ ਬੈਂਕਾਂ ਨੂੰ ਨਿੱਜੀਕਰਣ ਵੱਲ ਲੈ ਕੇ ਜਾ ਰਹੀ ਹੈ। ਜੇਕਰ ਸਾਡੀ ਮੰਗਾਂ ਨੂੰ ਲੈ ਕੇ ਸਰਕਾਰ ਨੇ ਜਲਦ ਕੋਈ ਫੈਸਲਾ ਨਹੀਂ ਲਿਆ ਤਾਂ 11, 12, 13 ਮਾਰਚ ਨੂੰ ਹੜਤਾਲ ਕੀਤੀ ਜਾਵੇਗੀ, ਫਿਰ ਵੀ ਸਰਕਾਰ ਨਾ ਮੰਨੀ ਤਾਂ ਇੱਕ ਅਪ੍ਰੈਲ ਤੋਂ ਪੱਕੇ ਤੌਰ ‘ਤੇ ਹੜਤਾਲ ਕੀਤੀ ਜਾਵੇਗੀ।
    ਸਰਕਾਰੀ ਬੈਂਕ ਮੁਲਾਜਮਾਂ ਵਲੋਂ ਇਹ ਹੜਤਾਲ ਅਜਿਹੇ ਸਮੇਂ ‘ਚ ਕੀਤੀ ਗਈ ਹੈ ਜਦੋਂ ਅੱਜ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ 2020-21 ਦਾ ਬਜਟ ਪੇਸ਼ ਕੀਤਾ ਜਾਣਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।