ਮਸਜਿਦ ਦੇ ਨੀਂਹ ਪੱਥਰ ਦੌਰਾਨ ਖਰਾਬ ਹੋਇਆ ਮੌਸਮ, ਗੁਰੂਦੁਆਰਾ ਸਾਹਿਬ ਵਿੱਚ ਹੋਇਆ ਪ੍ਰੋਗ੍ਰਾਮ, ਪਿੰਡ ਦੀ ਹੋਰ ਰਹੀ ਸ਼ਲਾਘਾ

0
5193

ਮੋਗਾ (ਤਨਮਯ) | ਭਾਈਚਾਰਕ ਸਾਂਝ ਦੀ ਇੱਕ ਵੱਖਰੀ ਮਿਸਾਲ ਮੋਗਾ ਦੇ ਲੋਕਾਂ ਨੇ ਪੇਸ਼ ਕੀਤੀ ਹੈ। ਇੱਥੇ ਇੱਕ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਪਰ ਮੌਸਮ ਖਰਾਬ ਹੋ ਗਿਆ। ਮੌਸਮ ਖਰਾਬ ਹੋਣ ਕਾਰਨ ਪ੍ਰੋਗ੍ਰਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ।

1947 ਦੀ ਵੰਡ ਦੌਰਾਨ ਤੋਂ ਪਹਿਲਾਂ ਦੇ ਕੁਝ ਮੁਸਲਿਮ ਪਰਿਵਾਰ ਪਿੰਡ ਵਿੱਚ ਹੀ ਰਹਿ ਰਹੇ ਹਨ। ਪਿੰਡ ਦੇ ਨੌਜਵਾਨ ਡਾ. ਅਨਵਰ ਖਾਨ ਦੀ ਅਗਵਾਈ ਵਿੱਚ ਪਿੰਡ ਵਿੱਚ ਮਸਜਿਦ ਦੀ ਨੀਂਹ ਰੱਖੀ ਗਈ। ਵੰਡ ਤੋਂ ਪਹਿਲਾਂ ਵੀ ਇੱਥੇ ਮਸਜਿਦ ਸੀ।

ਪੰਜਾਬ ਵਕਫ ਬੋਰਡ ਦੇ ਮੈਂਬਰ ਸਿਤਾਰ ਮੁਹੰਮਦ ਅਤੇ ਸਰਫਰੋਸ਼ ਅਲੀ ਨੇ ਕਿਹਾ ਕਿ ਬੋਰਡ ਦੀ ਬੈਠਕ ਵਿੱਚ ਪਿੰਡ ਵਿੱਚ ਮਸਜਿਦ ਦਾ ਪ੍ਰਸਤਾਵ ਪੇਸ਼ ਕਰਾਂਗੇ।

ਅੱਜ ਦਾ ਦਿਨ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਮਸਜਿਦ ਦਾ ਨੀਂਹ ਪੱਥਰ ਰੱਖਣ ਦੌਰਾਨ ਮੌਸਮ ਖਰਾਬ ਹੋ ਗਿਆ ਪਰ ਸਿੱਖ ਭਰਾਵਾਂ ਦੀ ਹੱਲਾਸ਼ੇਰੀ ਨਾਲ ਇਹ ਪ੍ਰੋਗ੍ਰਾਮ ਗੁਰੂਦੁਆਰਾ ਸਾਹਿਬ ਵਿੱਚ ਨੇਪੜੇ ਚੜਿਆ।

ਗੁਰੂਦੁਆਰਾ ਸਾਹਿਬ ਵਿੱਚ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਸਾਰਿਆਂ ਨੇ ਬੈਠ ਕੇ ਲੰਗਰ ਛਕਿਆ। ਮਸਜਿਦ ਦੇ ਨਿਰਮਾਣ ਲਈ ਲੋਕਾਂ ਨੇ ਆਰਥਿਕ ਮਦਦ ਵੀ ਕੀਤੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)