ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਵਿਆਹਾਂ ਦਾ ਸੀਜ਼ਨ ਤੋਂ ਪਹਿਲਾਂ ਸ਼ਰਾਬ ਦੇ ਰੇਟਾਂ ਚ ਇਕਦਮ 20 ਫੀਸਦੀ ਤਕ ਵਧ ਗਏ ਹਨ, ਜਿਸ ਨਾਲ ਗਾਹਕਾਂ ਦੀ ਜੇਬ ਤੇ ਮਾਰ ਪਵੇਗੀ। ਸਰਕਾਰ ਨੇ ਸ਼ਰਾਬ ਦੇ ਰੇਟਾਂ ਨੂੰ ਕੰਟਰੋਲ ਚ ਰਖਣ ਦੀ ਗੱਲ ਕੀਤੀ ਗਈ ਸੀ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਸ਼ਰਾਬ ਦੀ ਤਸਕਰੀ ਰੋਕ ਲਗਾਉਣ ਦੇ ਵਡੇ ਵਡੇ ਦਾਅਵੇ ਕੀਤੇ ਹਨ। ਸਰਕਾਰ ਅਤੇ ਐਕਸਾਈਜ਼ ਵਿਭਾਗ ਦੇ ਦਾਅਵਿਆਂ ਨੂੰ ਛਿਕੇ ਟੰਗ ਕੇ ਸ਼ਰਾਬ ਦੇ ਤਸਕਰ ਗੁੰਮਣਗੇ ਕਿਉਂਕਿ ਮਹਿੰਗੇ ਰੇਟਾਂ ਦੀ ਥਾਂ ਹੁਣ ਗਾਹਕ ਸਸਤੀ ਸ਼ਰਾਬ ਦੇ ਵਿਕਲਪ ਨੂੰ ਲਭੇਗਾ।
ਠੇਕਿਆਂ ਤੇ ਸ਼ਰਾਬ ਦੇ ਰੇਟਾਂ ਚ ਵਾਧਾ ਹੋਣ ਨਾਲ ਸ਼ਰਾਬ ਦੀ ਸਮੱਗਲਿੰਗ ਚ ਅਗੇ ਨਾਲੋਂ ਜ਼ਿਆਦਾ ਵਧਾ ਹੋਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚ ਆਉਣ ਤੋਂ ਬਾਅਦ 3 ਮਹੀਨੇ ਲਗਾ ਦਿੱਤੇ ਸਨ ਐਕਸਾਈਜ਼ ਪਾਲਿਸੀ ਬਣਾਉਣ ਲਈ, ਜਿਸ ਕਾਰਨ ਇਸ ਵਾਰ ਦੀ ਐਕਸਾਈਜ਼ ਪਾਲਿਸੀ 9 ਮਹੀਨਿਆਂ ਬਾਅਦ ਵਜੂਦ ਚ ਆਈ। ਪਾਲਿਸੀ ਲਾਗੂ ਹੋਣ ਤੋਂ ਬਾਅਦ ਸ਼ਰਾਬ ਦੀਆਂ ਕੀਮਤਾਂ ਘੱਟ ਰਖੀਆਂ ਗਈਆਂ, ਜਿਸ ਕਾਰਨ ਸ਼ਰਾਬ ਦੀ ਸਮਗਲਿੰਗ ਚ ਕਮੀ ਨਜ਼ਰ ਆਈ ਸੀ।






































