ਚੰਡੀਗੜ੍ਹ। ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਬੱਬੂ ਮਾਨ ਦੇ ਮੁਹਾਲੀ ਸਥਿਤ ਘਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਬੱਬੂ ਮਾਨ ਉਤੇ ਗੈਂਗਸਟਰਾਂ ਵਲੋਂ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ। ਏਜੰਸੀਆਂ ਵਲੋਂ ਮਿਲੀ ਇਨਪੁੱਟ ਦੇ ਅਧਾਰ ਉਤੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੱਬੂ ਮਾਨ ਨੂੰ ਬੰਬੀਹਾ ਗੈਂਗ ਵਲੋਂ ਜਾਨੋਂ ਮਾਰਿਆ ਜਾ ਸਕਦਾ ਹੈ।
ਬੱਬੂ ਮਾਨ ਨੂੰ ਧਮਕੀ ਦੀ ਖਬਰ ਤੋਂ ਬਾਅਦ ਮਾਨ ਦੇ ਮੁਹਾਲੀ ਸਥਿਤ ਘਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਪੰਜਾਬੀ ਗਾਇਕਾਂ ਦੀ ਸੁਰੱਖਿਆ ਦਾ ਮੁੱਦਾ ਵਾਰ-ਵਾਰ ਗਰਮਾਉਂਦਾ ਰਿਹਾ ਹੈ, ਹੁਣ ਬੱਬੂ ਮਾਨ ਨੂੰ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈੈ ਗਈ ਹੈ। ਬੱਬੂ ਮਾਨ ਆਪਣੇ ਬੇਬਾਕ ਬੋਲਾਂ ਕਰਕੇ ਵੀ ਕਾਫੀ ਚਰਚਾ ਵਿਚ ਰਹਿੰਦੇ ਹਨ।