ਜਲੰਧਰ| ਜਲੰਧਰ ਦੇ ਵੱਡਾ ਸਈਪੁਰ ਇਲਾਕੇ ਵਿਚ ਪਿਛਲੇ ਦਿਨੀਂ ਨਗਰ ਨਿਗਮ ਵਲੋਂ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਪਾਰਕ ਢਾਹੇ ਜਾਣ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ।
ਬਸਪਾ ਨੇ ਇਸ ਪਾਰਕ ਨੂੰ ਢਾਹੇ ਜਾਣ ਨੂੰ ਲੈ ਕੇ ਵੱਡੇ ਪੱਧਰ ਉਤੇ ਅੰਦੋਲਨ ਛੇੜਿਆ ਹੋਇਆ ਹੈ। ਇਸੇ ਸਿਲਸਿਲੇ ਵਿਚ ਬਸਪਾ ਦੇ ਜਨਰਲ ਸਕੱਤਰ ਤੇ ਲੋਕ ਸਭਾ ਹਲਕਾ ਜਲੰਧਰ ਦੇ ਇੰਚਾਰਜ ਬਲਵਿੰਦਰ ਕੁਮਾਰ ਵੀ ਪਹੁੰਚੇ ਸਨ।
ਅੱਜ ਬਸਪਾ ਵਰਕਰਾਂ ਤੇ ਪੁਲਿਸ ਵਿਚਾਲੇ ਪਾਰਕ ਨੂੰ ਢਾਹੇ ਜਾਣ ਨੂੰ ਲੈ ਕਿ ਬਹਿਸ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਬਸਪਾ ਦੇ ਜਨਰਲ ਸਕੱਤਰ ਬਲਵਿੰਦਰ ਕੁਮਾਰ, ਕਰਤਾਰਪੁਰ ਹਲਕੇ ਦੇ ਇੰਚਾਰਜ ਸ਼ਾਦੀ ਲਾਲ ਬੱਲ ਤੇ ਬਸਪਾ ਦੇ ਸੀਨੀਅਰ ਵਰਕਰ ਸ਼ਾਮ ਲਾਲ ਕਟਾਰੀਆਂ ਨੂੰ ਪੁਲਿਸ ਨੇ ਚੁੱਕ ਲਿਆ ਹੈ।