ਦਿੱਲੀ। ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਵਲੋਂ ਬਣਾਏ ਦੰਤ ਮੰਜਨ ਨੇ ਭਾਜਪਾ ਦੇ ਇਕ ਐਮਪੀ ਦੇ ਦੰਦ ਖਰਾਬ ਕਰ ਦਿੱਤੇ ਹਨ। ਭਾਜਪਾ ਦੇ ਇਸ ਐਮਪੀ ਨੇ ਕੈਮਰੇ ਸਾਹਮਣੇ ਹੋ ਕੇ ਕਿਹਾ ਕੇ ਉਸਨੇ ਇਕ ਵਾਰ ਬਾਬਾ ਰਾਮਦੇਵ ਦੇ ਦੰਤ ਮੰਜਨ ਨੂੰ ਯੂਜ਼ ਕੀਤਾ ਸੀ, ਉਸ ਤੋਂ ਬਾਅਦ ਉਸਦੇ ਦੰਦ ਖਰਾਬ ਹੋਣ ਲੱਗ ਪਏ। ਉਸਨੇ ਫਿਰ ਡਾਕਟਰਾਂ ਨੂੰ ਦਿਖਾਇਆ ਤਾਂ ਪਤਾ ਲੱਗਾ ਕੇ ਬਾਬਾ ਰਾਮਦੇਵ ਨੇ ਦੰਦ ਮੰਜਨ ਵਿਚ ਲੌਂਗਾਂ ਦਾ ਇਸਤੇਮਾਲ ਕੁਝ ਜ਼ਿਆਦਾ ਹੀ ਕਰ ਦਿੱਤਾ ਸੀ। ਭਾਜਪਾ ਨੇਤਾ ਨੇ ਕਿਹਾ ਕਿ ਲੋਕਾਂ ਨੇ ਵੀ ਕਿਹਾ ਸੀ ਕਿ ਪਹਿਲਾਂ-ਪਹਿਲਾਂ ਇਹ ਦੰਤ ਮੰਜਨ ਵਧੀਆ ਲੱਗਦਾ ਹੈ ਤੇ ਫਿਰ ਦੰਦ ਖਰਾਬ ਕਰ ਦਿੰਦਾ ਹੈ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਸ਼ਿਕਾਇਤ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਡਾ ਵੱਡਾ ਦੇਸ਼ ਹੈ ਕਿੱਥੇ ਸ਼ਿਕਾਇਤ ਕਰੀਏ।
ਬਾਅਦ ਵਿਚ ਆਪਣਾ ਬਚਾਅ ਕਰਦਿਆਂ ਭਾਜਪਾ ਨੇਤਾ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਉਸਦੇ ਸਾਰੇ ਪ੍ਰੋਡਕਟ ਹੀ ਮਾੜੇ ਹਨ, ਪਰ ਉਨ੍ਹਾਂ ਨੂੰ ਇਸ ਦੰਤ ਮੰਜਨ ਤੋਂ ਦਿੱਕਤ ਹੈ।