ਮੈਂ ਤਾ ਭਲਾ ਕਰਨ ਲਈ ਕੀਤੀ ਸੀ ਦਵਾਈ ਬਣਾਉਣ ਦੀ ਪਹਿਲ, ਪਰ ਲੋਕਾਂ ਨੇ ਕੱਢੀਆਂ ਮੈਨੂੰ ਗਾਲ੍ਹਾਂ : ਬਾਬ ਰਾਮਦੇਵ

0
881


ਨਵੀਂ ਦਿੱਲੀ . ਪਤੰਜਲੀ ਦੀ ਦਵਾਈ ਕੋਰੋਨਿਲ ‘ਤੇ ਵਿਵਾਦ ਦੇ ਬਾਵਜੂਦ ਰਾਮਦੇਵ ਇਹ ਦਾਅਵ ਕਰ ਰਹੇ ਹਨ ਕਿ ਉਨ੍ਹਾਂ ਨੇ ਕੋਰੋਨਾ ਦੀ ਦਵਾਈ ਬਣਾਉਣ ਲਈ ਚੰਗੀ ਪਹਿਲ ਕੀਤੀ ਹੈ। ਰਾਮਦੇਵ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਅਸੀਂ ਕੋਰੋਨਾ ਦੀ ਦਵਾਈ ‘ਤੇ ਚੰਗੀ ਪਹਿਲ ਕੀਤੀ ਹੈ ਪਰ ਲੋਕ ਸਾਨੂੰ ਗਾਲਾਂ ਕੱਢ ਰਹੇ ਹਨ।

ਰਾਮਦੇਵ ਨੇ ਕਿਹਾ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਰੱਖੋ ਜੋ ਕੋਰੋਨਾ ਪੀੜਤ ਹਨ। ਇਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਪਤੰਜਲੀ ਨੇ ਇਲਾਜ ਦਿੱਤਾ ਹੈ। ਉਨ੍ਹਾਂ ਕਿਹਾ “ਅਜਿਹਾ ਲੱਗਦਾ ਕਿ ਭਾਰਤ ‘ਚ ਯੋਗ ਆਯੁਰਵੈਦ ਦਾ ਕੰਮ ਕਰਨਾ ਇੱਕ ਗੁਨਾਹ ਹੈ। ਸੈਂਕੜੇ ਥਾਵਾਂ ‘ਤੇ FIR ਦਰਜ ਹੋ ਗਈ, ਜਿਵੇਂ ਕਿਸੇ ਦੇਸ਼ਧ੍ਰੋਹੀ ਜਾਂ ਅੱਤਵਾਦੀ ਖਿਲਾਫ ਹੁੰਦੀਆਂ ਹਨ।”

ਰਾਮਦੇਵ ਨੇ ਸਫਾਈ ਦਿੰਦਿਆਂ ਕਿਹਾ “ਆਯੁਰਵੈਦ ਦਵਾਈਆਂ ਬਣਾਉਣ ਲਈ ਯੂਨਾਨੀ ਤੇ ਆਯੁਰਵੈਦ ਵਿਭਾਗ ਤੋਂ ਲਾਇਸੰਸ ਲਿਆ ਹੈ ਜੋ ਆਯੁਸ਼ ਮੰਤਰਾਲੇ ਨਾਲ ਸਬੰਧਤ ਹੁੰਦਾ ਹੈ। ਉਨ੍ਹਾਂ ਕਿਹਾ ਆਯੁਰਵੈਦ ‘ਚ ਸਾਰੀਆਂ ਦਵਾਈਆਂ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਰਵਾਇਤੀ ਗੁਣਾ ਦੇ ਆਧਾਰ ‘ਤੇ ਹੁੰਦੀ ਹੈ। ਇਸ ਲਈ ਇਸ ਦਵਾਈ ਦਾ ਆਯੁਰਵੈਦਿਕ ਡਰੱਗ ਲਾਇਸੈਂਸ ਰਵਾਇਤੀ ਗੁਣਾਂ ਦੇ ਆਧਾਰ ‘ਤੇ ਲਿਆ ਗਿਆ ਹੈ।”