ਪਰਾਲੀ ਦੇ ਧੂੰਏਂ ਕਾਰਨ ਆਪਸ ‘ਚ ਟਕਰਾਈ ਕਾਰਾਂ, ਜਾਨੀ ਨੁਕਸਾਨ ਤੋਂ ਬਚਾਅ

0
638

ਬੰਠਿਡਾ | ਬੇਸ਼ੱਕ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਨਾ ਅੱਗ ਲਗਾਉਣ ਲਈ ਕਿਹਾ ਹੈ ਪਰ ਫਿਰ ਵੀ ਮਾਲਵੇ ਅੰਦਰ ਕਿਸਾਨ ਪਰਾਲੀ ਨੂੰ ਧੜਾ ਧੜ ਅੱਗ ਲਾ ਰਹੇ ਹਨ, ਜਿਸ ਦੇ ਹਾਦਸਿਆਂ ਵਰਗੇ ਗੰਭੀਰ ਸਿੱਟੇ ਵੀ ਸਾਹਮਣੇ ਆ ਰਹੇ ਹਨ । ਸ਼ਾਮ ਨੂੰ ਪਰਾਲੀ ਦੀ ਅੱਗ ਦਾ ਇਨ੍ਹਾਂ ਧੂੰਆਂ ਹੋ ਜਾਂਦਾ ਹੈ ਕਿ ਸੜਕ ‘ਤੇ ਦਿਸਣਾ ਵੀ ਬੰਦ ਹੋ ਜਾਂਦਾ ਹੈ, ਜਿਸ ਲਈ ਸੜਕ ਹਾਦਸਿਆਂ ਦਾ ਗਰਾਫ ਵਧ ਗਿਆ ਹੈ, ਅਜਿਹਾ ਹੀ ਸੜਕ ਹਾਦਸਾ ਭਾਗੀਵਾਂਦਰ ਨਜ਼ਦੀਕ ਵਾਪਰਿਆ, ਜਿੱਥੇ ਕਿ ਪਰਾਲੀ ਦਾ ਧੂੰਆਂ ਜ਼ਿਆਦਾ ਹੋਣ ਕਰਕੇ ਕੁਝ ਵੀ ਸੜਕ ‘ਤੇ ਨਾ ਦਿਖਾਈ ਦੇਣ ਕਰਕੇ ਗੱਡੀਆਂ ਆਪਸ ਵਿਚ ਟਕਰਾ ਗਈਆਂ, ਜਿਸ ਨਾਲ 2 ਗੱਡੀਆਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ

ਅੱਜ ਦੇਰ ਸ਼ਾਮ ਸੜਕ ‘ਤੇ ਧੂੰਏਂ ਦੀ ਵਜ੍ਹਾ ਨਾਲ ਪਿੰਡ ਭਾਗੀਵਾਂਦਰ ਕੋਲ 2 ਕਾਰਾਂ ਆਪਸ ਵਿਚ ਟਕਰਾ ਗਈਆਂ। ਬੇਸ਼ੱਕ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਕਾਰਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ। ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਦੇਰ ਸ਼ਾਮ ਪਰਾਲੀ ਦਾ ਜ਼ਿਆਦਾ ਧੂਆਂ ਹੋਣ ਕਰਕੇ ਵਿਜੀਬਿਲਟੀ ਘੱਟ ਹੋ ਜਾਦੀ ਹੈ, ਜਿਸ ਕਾਰਨ ਅੱਜ ਸੜਕ ‘ਤੇ 2 ਗੱਡੀਆਂ ਆਪਸ ਵਿਚ ਟਕਰਾ ਗਈਆਂ ਅਤੇ ਦੋਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਸਬੰਧੀ ਦੱਸਦਿਆਂ ਕਿਹਾ ਕਿ ਹਾਦਸਾ ਕਿਸੇ ਦਾ ਵੀ ਵਾਪਰ ਸਕਦਾ ਹੈ, ਜਿਸ ਲਈ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਤਾਂ ਜੋ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ।