ਨਵੀਂ ਦਿੱਲੀ. ਆਟੋ ਐਕਸਪੋ 2020 ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿੱਥੇ ਕਰੋੜਾਂ ਦੇ ਲਗਜ਼ਰੀ ਵਾਹਨ ਮੌਜੂਦ ਹਨ ਅਤੇ ਦੇਸ਼-ਵਿਦੇਸ਼ ਦੇ ਲੋਕ ਇੱਥੇ ਪਹੁੰਚ ਰਹੇ ਹਨ। ਇਨ੍ਹਾਂ ਲਗਜ਼ਰੀ ਵਾਹਨਾਂ ਖਾਸਕਰ ਕਾਰਾਂ ਦੇ ਨੇੜੇ ਖੜੇ ਹੋਣ ਲਈ ਸੋਹਣਿਆਂ ਮਾਡਲ ਕੁੜੀਆਂ ਨੂੰ ਤਿੰਨ ਤੋਂ ਚਾਰ ਹਜਾਰ ਰੂਪਏ ਮਿਲਦੇ ਹਨ। ਆਟੋ ਐਕਸਪੋ ਵਿਖੇ ਪਹੁੰਚਣ ਵਾਲੇ ਸੈਲਾਨੀ ਇਨ੍ਹਾਂ ਮੁਸਕਰਾਉਂਦਿਆਂ ਮਾਡਲਾਂ ਨਾਲ ਫੋਟੋਆਂ ਨੂੰ ਕਲਿਕ ਕਰਦੇ ਦਿਖਾਈ ਦਿੰਦੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਇਹ ਕੂੜੀਆਂ ਐਕਸਟ੍ਰਾ ਇੰਕਮ ਲਈ ਪਾਰਟ ਟਾਇਮ ਦੇ ਤੌਰ ਤੇ ਇਹ ਕੰਮ ਕਰਦੀਆਂ ਹਨ ਤੇ ਕੁੱਝ ਆਪਣਾ ਸ਼ੌਂਕ ਪੂਰਾ ਕਰਨ ਲਈ। ਕੁੱਝ ਮਾਡਲਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਇਹਨਾਂ ਦੀ ਮਜ਼ਬੂਰੀ ਤੇ ਸੰਘਰਸ਼ ਦੋਵੇਂ ਨਜ਼ਰ ਆਉਂਦੇ ਹਨ ਕਿਉਂਕੀ ਠੰਡ ਕਰਕੇ ਛੋਟੇ ਕੱਪੜੇਆਂ ਵਿੱਚ ਖੜੇ ਹੋਣਾ ਇਹਨਾਂ ਲਈ ਚੁਣੋਤੀ ਹੈ ਤੇ ਇਹਨਾਂ ਨੂੰ ਕਰੀਬ 8 ਤੋਂ 10 ਘੰਟੇ ਖੜੇ ਰਹਿਣਾ ਪੈਂਦਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।