ਆਮਿਰ ਖਾਨ ਦੀ ਫਿਲਸ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਰੂਪਨਗਰ ‘ਚ ਫਿਰ ਤੋਂ ਹੋਵੇਗੀ ਸ਼ੁਰੂ

0
342

ਰੂਪਨਗਰ. ਬਾਲੀਵੁੱਡ ਸਟਾਰ ਆਮਿਰ ਖਾਨ ਦੀ ਆਉਣ ਵਾਲੀ ਨਵੀਂ ਫਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਇਕ ਵਾਰ ਫਿਰ ਤੋਂ ਰੂਪਨਗਰ ਦੇ ਪਿੰਡ ਗੜ੍ਹ ਡੋਲੀਆਂ ਵਿਖੇ ਛੇਤੀ ਹੀ ਸ਼ੁਰੂ ਹੋਵੇਗੀ। ਸਤਲੁਜ ਦਰਿਆ ਦੇ ਨੇੜੇ ਲੱਗਦੇ ਇੱਕ ਫਾਰਮ ਹਾਊਸ ‘ਚ ਬਣਾਏ ਗਏ ਫ਼ਿਲਮ ਸੈੱਟ ਦੌਰਾਨ ਫਿਲਮ ਸਟਾਰ ਆਮਿਰ ਖਾਨ ਵਲੋਂ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਫੀਮੇਲ ਫਿਲਮ ਸਟਾਰ ਦੇ ਤੌਰ ਤੇ ਕਰੀਨਾ ਕਪੂਰ ਖਾਨ ਵੀ ਆਪਣਾ ਰੋਲ ਨਿਭਾਏਗੀ। ਸਤਲੁਜ ਦਰਿਆ ਦੇ ਨੇੜੇ ਹੀ ਸ਼ਿਵਾਲਿਕ ਪਹਾੜੀਆਂ ‘ਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਲੌਕਾਂ ਵਿੱਚ ਕਾਫੀ ਉਤਸਾਹ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।