ਜ਼ਿਆਦਾ ਸ਼ਰਾਬ ਪੀਣ ਕਾਰਨ ਬੇਹੋਸ਼ ਹੋਇਆ ਆਸਟਰੇਲੀਆ ਦਾ ਕ੍ਰਿਕਟਰ ਗਲੇਨ ਮੈਕਸਵੈੱਲ

0
676

ਨਵੀਂ ਦਿੱਲੀ, 24 ਜਨਵਰੀ | ਆਸਟਰੇਲੀਆ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਗਲੇਨ ਮੈਕਸਵੈੱਲ ਨੂੰ ਐਡੀਲੇਡ ’ਚ ਦੇਰ ਰਾਤ ਹਸਪਤਾਲ ਲਿਜਾਣ ਦਾ ਕਾਰਨ ਸਾਹਮਣੇ ਆ ਗਿਆ ਹੈ। ਇਕ ਰਿਪੋਰਟ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਮੈਕਸਵੈੱਲ ਨੇ ਇਕ ਸੰਗੀਤ ਸਮਾਰੋਹ ’ਚ ਹਿੱਸਾ ਲੈਣ ਤੋਂ ਬਾਅਦ ਬਹੁਤ ਜ਼ਿਆਦਾ ਸ਼ਰਾਬ ਪੀ ਲਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ।

ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੋਅ ਦੌਰਾਨ ਮੈਕਸਵੈੱਲ ਨੇ ਭੀੜ ’ਚ ਮੌਜੂਦ ਕਈ ਲੋਕਾਂ ਨਾਲ ਤਸਵੀਰਾਂ ਖਿੱਚੀਆਂ। ਇਸ ਤੋਂ ਬਾਅਦ ਉਹ ਅਤੇ ਉਸ ਦੇ ਦੋਸਤ ਸਟੇਜ ਦੇ ਪਿੱਛੇ ਸ਼ਰਾਬ ਪੀਣ ਲੱਗੇ ਅਤੇ ਗਾਉਣ ਲੱਗੇ। ਫਿਰ ਹੋਰ ਦੋਸਤ ਵੀ ਕਮਰੇ ’ਚ ਆਏ। ਇਸ ਦੌਰਾਨ ਮੈਕਸਵੈੱਲ ਬੇਹੋਸ਼ ਹੋ ਗਿਆ ਅਤੇ ਉਸ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ, ਜਿਸ ਕਾਰਨ ਇਕ ਐਂਬੂਲੈਂਸ ਬੁਲਾਈ ਗਈ। ਹਾਲਾਂਕਿ ਉਸ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪੈਟ ਕਮਿੰਸ ਨੇ ਕਿਹਾ ਕਿ ਉਸ ਸੰਗੀਤ ਸਮਾਰੋਹ ’ਚ ਸੀ ਪਰ ਬਹੁਤ ਪਹਿਲਾਂ ਉਥੋਂ ਚਲਾ ਗਿਆ ਸੀ।