ਜਲੰਧਰ : ਬੂਟ ਬਦਲਣ ਲਈ ਦੁਕਾਨ ‘ਤੇ ਆਏ ਪਤੀ-ਪਤਨੀ ‘ਤੇ ਹਮਲਾ, ਦੁਕਾਨਦਾਰ ਨੇ ਬੁਰੀ ਤਰ੍ਹਾਂ ਕੁੱਟਿਆ

0
253

ਜਲੰਧਰ, 24 ਸਤੰਬਰ | ਸਭ ਤੋਂ ਵਿਅਸਤ ਭਗਵਾਨ ਵਾਲਮੀਕੀ ਚੌਕ (ਜਯੋਤੀ ਚੌਕ) ਨੇੜੇ ਇਕ ਦੁਕਾਨਦਾਰ ਨੇ ਇਕ ਔਰਤ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ। ਪੀੜਤ ਪਰਿਵਾਰ ਉਕਤ ਦੋਸ਼ੀ ਦੀ ਦੁਕਾਨ ‘ਤੇ ਆਪਣੇ ਬੂਟਾਂ ਦੀ ਸਾਈਡ ਬਦਲਵਾਉਣ ਲਈ ਆਇਆ ਸੀ।

ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ 4 ਕਾਲਾ ਸਿੰਘਾ ਰੋਡ ਦੀ ਰਹਿਣ ਵਾਲੀ ਪੀੜਤ ਮਹਿਤਾਬ ਪਤਨੀ ਸਰਦਾਰ ਅਹਿਮਦ ਦੇ ਬਿਆਨਾਂ ‘ਤੇ ਮੁਲਜ਼ਮ ਪੱਕਾ ਬਾਗ ਦਿਲਪ੍ਰੀਤ ਸਿੰਘ ਪੁੱਤਰ ਰਘੁਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਮਹਿਲਾ ਮਹਿਤਾਬ ਨੇ ਦੱਸਿਆ ਕਿ ਪੀੜਤਾ ਆਪਣੇ ਪਤੀ ਨਾਲ ਆਪਣੇ ਲੈ ਕੇ ਦੋਸ਼ੀ ਦੀ ਫੜ੍ਹੀ (ਸੜਕ ਕਿਨਾਰੇ ਵਾਲੀ ਦੁਕਾਨ) ‘ਤੇ ਗਈ ਸੀ। ਜਿੱਥੇ ਮੁਲਜ਼ਮ ਨੇ ਪਹਿਲਾਂ ਔਰਤ ਦੇ ਪਤੀ ਨਾਲ ਬਦਸਲੂਕੀ ਕੀਤੀ ਅਤੇ ਥੱਪੜ ਮਾਰਿਆ। ਜਦੋਂ ਪੀੜਤਾ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਔਰਤ ‘ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਅਤੇ ਉਸ ਦੇ ਕੱਪੜੇ ਖਿੱਚ ਲਏ, ਜਿਸ ਤੋਂ ਬਾਅਦ ਦੋਸ਼ੀ ਨੇ ਉਸ ਦੀ ਛਾਤੀ ਅਤੇ ਚਿਹਰੇ ‘ਤੇ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।