ਲੁਧਿਆਣਾ ‘ਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; 3 ਗੰਭੀਰ

0
833

ਲੁਧਿਆਣਾ | ਇਥੇ ਲੜਕੀ ਦੇ ਜਨਮ ਦਿਨ ਨੂੰ ਲੈ ਕੇ ਹੰਗਾਮਾ ਹੋ ਗਿਆ। ਗਲੀ ਵਿਚ ਬੱਚਿਆਂ ਦੀ ਲੜਾਈ ਕਾਰਨ 2 ਪਰਿਵਾਰਾਂ ਵਿਚ ਟਕਰਾਅ ਹੋ ਗਿਆ। ਲੜਾਈ ਵਿਚ ਇਕ ਹੀ ਪਰਿਵਾਰ ਦੇ 3 ਲੋਕ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਔਰਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਬਾਬਾ ਨਾਮਦੇਵ ਕਾਲੋਨੀ ਨੇੜੇ ਟਿੱਬਾ ਰੋਡ ਦੇ ਰਹਿਣ ਵਾਲੇ ਅਜੇ ਨੇ ਦੱਸਿਆ ਕਿ ਅੱਜ ਉਸ ਦੀ ਬੇਟੀ ਨੈਨਾ ਦਾ ਜਨਮ ਦਿਨ ਸੀ। ਉਸ ਦਾ ਸਾਲਾ ਸਾਜਨ ਵੀ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਬੇਟਾ ਗਲੀ ‘ਚ ਖੇਡ ਰਿਹਾ ਸੀ ਕਿ ਅਚਾਨਕ ਉਸ ਨੇ ਰੌਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਗੁਆਂਢੀ ਦੇ ਬੱਚੇ ਨੇ ਉਸ ਦੇ ਪੇਟ ਵਿਚ ਮੁੱਕਾ ਮਾਰਿਆ ਸੀ। ਉਹ ਪਰਿਵਾਰਕ ਮੈਂਬਰਾਂ ਨੂੰ ਬੱਚੇ ਦੀ ਸ਼ਿਕਾਇਤ ਕਰਕੇ ਘਰ ਪਰਤਿਆ ਸੀ ਕਿ 5 ਤੋਂ 7 ਵਿਅਕਤੀਆਂ ਨੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਲੜਾਈ ਛੁਡਵਾਉਣ ਆਈ ਪਤਨੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਜੇ ਨੇ ਦੱਸਿਆ ਕਿ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ ਉਸ ਦਾ ਸਾਲਾ ਸਾਜਨ ਅਤੇ ਪਤਨੀ ਅਨੀਤਾ ਸ਼ਾਮਲ ਹਨ।