ਵਿਆਹ ’ਚ ਡੀਜੇ ਦੀ ਤੇਜ਼ ਆਵਾਜ਼ ਨਾਲ ਲਾੜੇ ਨੂੰ ਪਿਆ ਦਿਲ ਦਾ ਦੌਰਾ, ਦਰਦਨਾਕ ਮੌਤ, ਮਾਪੇ ਪਹਿਲਾਂ ਹੀ ਚੁੱਕੇ ਹਨ ਗੁਜ਼ਰ

0
427

ਬਿਹਾਰ | ਇਥੋਂ ਇਕ ਮੰਦਭਾਗੀ ਖਬਰ ਆਈ ਹੈ। ਇਥੇ ਵਿਵਾਹ ‘ਚ ਜੈਮਾਲਾ ਦੌਰਾਨ ਸਟੇਜ ‘ਤੇ ਹੀ ਲਾੜਾ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਆਹ ‘ਚ ਡੀਜੇ ਦੀ ਆਵਾਜ਼ ਕਾਰਨ ਲਾੜੇ ਦੀ ਸਿਹਤ ਵਿਗੜਨ ਲੱਗੀ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਲਾੜੇ ਨੇ ਕਈ ਵਾਰ ਡੀਜੇ ਨੂੰ ਬੰਦ ਕਰਨ ਲਈ ਕਿਹਾ ਪਰ ਲੋਕਾਂ ਦੀ ਲਾਪਰਵਾਹੀ ਕਾਰਨ ਜੈਮਾਲਾ ਹੁੰਦੇ ਹੀ ਲਾੜਾ ਸਟੇਜ ‘ਤੇ ਬੇਹੋਸ਼ ਹੋ ਕੇ ਡਿੱਗ ਪਿਆ।

ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਪਰ ਉਸ ਦੀ ਹਾਲਤ ਵਿਗੜਨ ਲੱਗੀ। ਇਸ ਤੋਂ ਬਾਅਦ ਉਸ ਨੂੰ ਸਦਰ ਹਸਪਤਾਲ ਰੈਫਰ ਕਰ ਦਿੱਤਾ। ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਵਿਆਹ ਸਮਾਗਮ ਬੁੱਧਵਾਰ ਹੋਇਆ ਸੀ।

ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ (30) ਪੁੱਤਰ ਮਰਹੂਮ ਗੁਦਾਰ ਵਜੋਂ ਹੋਈ ਹੈ। ਲੋਕਾਂ ਨੇ ਦੱਸਿਆ ਕਿ ਸਟੇਜ ‘ਤੇ ਜੈਮਾਲਾ ਦੌਰਾਨ ਲਾੜੇ ਦੇ ਡਿੱਗਦੇ ਹੀ ਹਫੜਾ-ਦਫੜੀ ਮਚ ਗਈ।  ਸੁਰਿੰਦਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਆਪਣੇ 3 ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਸੁਰਿੰਦਰ ਨੇ ਰੇਲਵੇ ਗਰੁੱਪ ਡੀ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ।