ਤਾਂਤਰਿਕ ਦੇ ਕਹਿਣ ‘ਤੇ ਗੁਪਤ ਅੰਗ ਦੇ ਖੂਨ ਲਈ ਵਿਅਕਤੀ ਨੇ ਕੀਤਾ 8 ਸਾਲ ਦੀ ਬੱਚੀ ਦਾ ਰੇਪ

0
544

ਪੱਛਮੀ ਬੰਗਾਲ | ਇਕ 37 ਸਾਲ ਦੇ ਇਕ ਵਿਅਕਤੀ ‘ਤੇ 8 ਸਾਲ ਦੀ ਲੜਕੀ ਨਾਲ ਰੇਪ ਦਾ ਆਰੋਪ ਲਗਾ ਹੈ । ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪ ਹੈ ਕਿ ਗ੍ਰਿਫਤਾਰ ਵਿਅਕਤੀ ਨੇ ਆਪਣੇ ਵਿਆਹ ‘ਚ ਆ ਰਹੀ ਰੁਕਾਵਟ ਦੂਰ ਕਰਨ ਲਈ ਇਕ ਤਾਂਤ੍ਰਿਕ ਦੀ ਸਲਾਹ ‘ਤੇ ਨਾਬਾਲਕ ਲੜਕੀ ਨਾਲ ਇਹ ਘਿਨੌਣਾ ਕੰਮ ਕੀਤਾ ਹੈ।
ਜਾਣਕਾਰੀ ਮੁਤਾਬਿਕ ਘਟਨਾ ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਂਕੁੜਾ ਜ਼ਿਲੇ ਦੇ ਵਿਸ਼ਨੁਪੁਰੀ ਥਾਣਾ ਖੇਤਰ ਦੇ ਇਕ ਪਿੰਡ ਦਾ ਨਿਵਾਸੀ 37 ਸਾਲ ਦਾ ਵਿਅਕਤੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਉਸ ਦੀ ਉਮਰ ਢਲਦੀ ਜਾ ਰਹੀ ਹੈ ਅਤੇ ਉਸ ਦਾ ਵਿਆਹ ਨਹੀਂ ਹੋ ਪਾ ਰਿਹਾ ਸੀ। ਇਸ ਗੱਲ ਤੋਂ ਉਹ ਕਾਫੀ ਪ੍ਰੇਸ਼ਾਨ ਸੀ। ਉਸ ਨੇ ਵਿਆਹ ਚ ਆ ਰਹੀ ਰੁਕਾਵਟ ਨੂੰ ਲੈ ਕੇ ਇਕ ਤਾਂਤ੍ਰਿਕ ਨਾਲ ਸੰਪਰਕ ਕੀਤਾ।
ਤਾਂਤ੍ਰਿਕ ਨੇ ਉਸ ਨੂੰ ਵਿਆਹ ਚ ਆ ਰਹੀ ਰੁਕਾਵਟ ਨੂੰ ਦੂਰ ਕਰਨ ਲਈ ਇਕ ਉਪਾਅ ਦੱਸਦੇ ਹੋਏ ਕਿਹਾ ਕਿ ਜੇਕਰ ਉਹ ਕਿਸੀ ਨਾਬਾਲਗ ਲੜਕੀ ਦੇ ਗੁਪਤ ਅੰਗ ਦੇ ਖੂਨ ਨਾਲ ਸਨਾ ਕੱਪੜਾ ਲੈ ਕੇ ਆਵੇ ਤਾਂ ਉਸ ਦੀ ਸਮਸਿਆ ਦਾ ਹੱਲ ਹੋ ਸਕਦਾ ਹੈ। ਉਸ ਨੇ ਤਾਂਤ੍ਰਿਕ ਦੇ ਝਾਂਸੇ ਚ ਆ ਕੇ ਦੂਜੀ ਕਲਾਸ ਚ ਪੜ੍ਹਦੀ 8 ਸਾਲ ਦੀ ਬੱਚੀ ਨਾਲ ਰੇਪ ਕੀਤਾ ਜੋ ਉਸ ਕੋਲ ਟਿਊਸ਼ਨ ਪੜ੍ਹਦੀ ਸੀ। ਉਹ ਨਾਬਾਲਗਾ ਨਾਲ ਰੇਪ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗ ਦੇ ਖੂਨ ਨਾਲ ਸਨਾ ਕੱਪੜਾ ਲੈ ਕੇ ਤਾਂਤ੍ਰਿਕ ਕੋਲ ਗਿਆ। ਰੇਪ ਤੋਂ ਬਾਅਦ ਖੂਨ ਨਾਲ ਲਥਪਥ ਲੜਕੀ ਰੋਂਦੇ-ਰੋਂਦੇ ਆਪਣੇ ਘਰ ਪਹੁੰਚੀ ਅਤੇ ਘਟਨਾ ਦੀ ਜਾਣਕਾਰੀ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਟਿਊਸ਼ਨ ਟੀਚਰ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਪੁਲਸ ਕੋਲ ਆਪਣਾ ਗੁਨਾਹ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਇਹ ਸਭ ਤਾਂਤ੍ਰਿਕ ਦੇ ਕਹਿਣ ‘ਤੇ ਕੀਤਾ। ਪੁਲਸ ਨੇ ਤਾਂਤ੍ਰਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਬੱਚੀ ਦਾ ਹਸਪਤਾਲ ਚ ਇਲਾਜ ਚਲ ਰਿਹਾ ਹੈ।