ਪ੍ਰੋਸੀਕਿਊਸ਼ਨ ਅਤੇ ਲਿਟੀਗੇਸ਼ਨ ਲਾਅ ਅਫਸਰਾਂ ਦੀ ਐਸੋਸੀਏਸ਼ਨ ਨੇ 6ਵੇਂ ਪੇ ਕਮੀਸ਼ਨ ਦੀ ਰਿਪੋਰਟ ਕੀਤੀ ਖਾਰਿਜ

0
452

ਜਲੰਧਰ | ਅੱਜ 3-7-2021 ਨੂੰ ਪ੍ਰੋਸੀਕਿਊਸ਼ਨ ਅਤੇ ਲਿਟੀਗੇਸ਼ਨ ਲਾਅ ਅਫਸਰਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਕਾਰਜਕਾਰਨੀ ਨੇ 6ਵੇਂ ਪੇਅ ਕਮਿਸ਼ਨ ਵਲੋਂ 2011 ਵਿੱਚ ਕੈਬਨਿਟ ਸਬ ਕਮੇਟੀ ਦੁਆਰਾ ਸਿਫਾਰਸ਼ ਕੀਤੇ ਗਏ ਤਨਖਾਹ ਸਕੇਲ ਉੱਤੇ 2.25 ਮਲਟੀਪਲਾਇਰ ਲਗਾਉਣ ਬਾਰੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ। ਐਸੋਸੀਏਸ਼ਨ ਨੇ ਏ.ਡੀ.ਏ. ਡੀ.ਡੀ.ਏ. ਅਤੇ ਡੀ.ਏ. ਦੀ ਗ੍ਰੇਡ ਪੇਅ ਸੰਬੰਧੀ ਪਹਿਲੀ ਅਨਾਮਲੀ ਨੂੰ ਦੂਰ ਕਰਨ ਦੀ ਮੰਗ ਕਰਦੇ ਹੋਏ ਇਹਨਾਂ ਏਡੀਏ, ਡੀਡੀਏ ਅਤੇ ਡੀਏ ਦਾ ਗਰੇਡ ਪੇਅ 4800,5400,7400 ਤੌਂ ਵਧਾ ਕੇ ਕ੍ਮਵਾਰ 5400, 6600, 7800 ਕਰਦੇ ਹੋਏ ਮਿਤੀ 1-1-2016 ਤੌਂ 2.74 ਮਲਟੀਪਲਾਇਰ ਦੇ ਹਿਸਾਬ ਨਾਲ ਸਮੇਤ ਨਾਨ – ਪ੍ਹੈਕਟਿਸ ਭੱਤਾ @ 25% ਮੁੱਢਲੀ ਤਨਖਾਹ ਉਪਰ ਅਤੇ ਵਰਦੀ ਭੱਤਾ ਦੇਣ ਦੀ ਵੀ ਮੰਗ ਕੀਤੀ ਹੈ।

ਐਸੋਸੀਏਸ਼ਨ ਨੇ ਪੇਅ ਕਮਿਸ਼ਨ ਦੁਆਰਾ ਬੰਦ ਕੀਤੇ ਗਏ ਭੱਤਿਆਂ ਸੀਸੀਏ, ਕਨਵੇਨਸ ਅਲਾਉਂਸ ਅਤੇ ਟਰੇਨਿੰਗ ਅਲਾਓਂਸ ਵਿੱਚ ਕਮੀ ਬਾਰੇ ਕੀਤੀ ਕਾਰਵਾਈ ਦੀ ਵੀ ਨਿਖੇਧੀ ਕੀਤੀ।

ਐਸੋਸੀਏਸ਼ਨ ਨੇ ਸੋਮਵਾਰ ਨੂੰ ਸਰਕਾਰ ਵੱਲੋਂ ਬਣਾਈ ਕਮੇਟੀ ਨੂੰ ਮੈਮੋਰੰਡਮ ਸੌਂਪਣ ਦਾ ਵੀ ਫੈਸਲਾ ਕੀਤਾ ਹੈ ਅਤੇ ਕਿਹਾ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਹੋਰ ਕਰਮਚਾਰੀ ਐਸੋਸੀਏਸ਼ਨਾਂ / ਯੂਨੀਅਨਾਂ ਨਾਲ ਮਿਲ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੀਟਿੰਗ ਵਿੱਚ ਸਤਪਾਲ ਜ਼ਿਲ੍ਹਾ ਅਟਾਰਨੀ (ਪ੍ਰਧਾਨ), ਗੁਰਪ੍ਰੀਤ ਸਿੰਘ ਗਰੇਵਾਲ ਡੀਡੀਏ (ਜਨਰਲ ਸਕੱਤਰ), ਹੁਸਨ ਬਾਂਸਲ ਡੀਡੀਏ (ਮੀਤ ਪ੍ਰਧਾਨ), ਰਾਜਵੀਰ ਸਿੰਘ ਚਾਹਲ ਏ.ਡੀ.ਏ (ਵਿੱਤ ਸਕੱਤਰ), ਐੱਸ.ਐੱਸ. ਹੈਦਰ ਏ.ਡੀ.ਏ (ਸੰਯੁਕਤ ਸਕੱਤਰ), ਬਲਵਿੰਦਰ ਸਿੰਘ ਏ.ਡੀ.ਏ ਅਤੇ ਕਾਰਜਕਾਰਨੀ ਦੇ ਹੋਰ ਮੈਂਬਰ ਸ਼ਾਮਿਲ ਹੋਏ ।