ਜਲੰਧਰ . ਸ਼ਾਇਰ ਅਰਜ਼ਪ੍ਰੀਤ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਅਜੋਕਾ-ਕਾਵਿ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿਚ ਅਰਜ਼ਪ੍ਰੀਤ ਨੇ ਉਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ ਦਰਜ ਕੀਤੀਆਂ ਹਨ ਜੋ ਅਜੇ ਕਿਸੇ ਕਿਤਾਬ ਜਾਂ ਮੈਗਜੀਨ ਵਿਚ ਨਹੀਂ ਛਪੇ। ਇਸ ਕਿਤਾਬ ਨੂੰ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਬਠਿੰਡਾ ਦੇ ਸਰਪ੍ਰਸਤ ਗੁਰਪ੍ਰੀਤ ਥਿੰਦ ਦੁਆਰਾ ਛਾਪਿਆ ਗਿਆ ਹੈ। ਇਸ ਸੰਗ੍ਰਹਿ ਵਿਚ ਲਹਿੰਦੇ ਪੰਜਾਬ ਦੇ ਕਵੀ ਵੀ ਮੌਜੂਦ ਹਨ। ਇਸ ਕਿਤਾਬ ਵਿੱਚ ਲਹਿੰਦੇ ਪੰਜਾਬ ਤੋਂ ਪਿਆਰੇ ਸਾਥੀ ਸਾਗ਼ੀਰ ਤਬੱਸੁਮ ਦੇ ਨਾਲ ਨਾਲ ਅੰਬਰ ਕੌਰ ਫਾਰਮਰ, ਗੁਰਸਾਹਿਬ ਸਾਹੀ, ਜਨਪ੍ਰੀਤ ਕੌਰ, ਰਾਜੇਸ਼ ਪਠਾਨ, ਗੁਰਮੁੱਖ ਈਸੜੂ, ਸੌਦਾਗਰ, ਸੰਗੀਤ ਸਿੰਘ, ਭਵਨਜੋਤ ਕੌਰ, ਪ੍ਰੀਤ ਕੌਰ ਰਿਆੜ, ਹਰਜੀਤ ਸਿੰਘ, ਬੁਲ੍ਹਾ ਮਨੀ ਸਾਂਪਲਾ, ਸੁਰਿੰਦਰ ਦਿਓਣ, ਰਮਨ ਸਰਹਾਲੀ, ਜਗਦੀਪ, ਗੁਰਪ੍ਰੀਤ ਰਾਜ ਸਰਾਂ, ਪ੍ਰੀਤ ਸਿਮਰ, ਕਮਲਜੀਤ ਕੌਰ, ਕੁਲਦੀਪ ਨਿਆਜ਼, ਰੈਂਪੀ ਰਾਜੀਵ, ਅਤੇ ੨੧ ਵਾਂ ਮੈਂਬਰ ਹਰਪ੍ਰੀਤ ਕੌਰ ਝਾਂਬ ਸ਼ਾਮਿਲ ਹਨ।