ਬੇਬੀ ਡੌਲ ਮੈਂ ਸੋਨੇ ਦੀ… ਗੀਤ ਗਾਉਣ ਵਾਲੀ ਕਨਿਕਾ ਕਪੂਰ ਨੂੰ ਹੋਇਆ ਕੋਰੋਨਾ, ਲੰਡਨ ਤੋਂ ਆ ਕੇ ਕੀਤੀ ਸੀ 300 ਹਾਈਪ੍ਰੋਫਾਇਲ ਲੋਕਾਂ ਨਾਲ ਪਾਰਟੀ

0
785

ਜਲੰਧਰ. ‘ਬੇਬੀ ਡੌਲ ਮੈਂ ਸੋਨੇ ਦੀ’ ਅਤੇ ‘ਚਿੱਟੀਆਂ ਕਲਾਈਆਂ’ ਵਰਗੇ ਸੁਪਰਹਿੱਟ ਗਾਣੇ ਗਾਉਣ ਵਾਲੀ ਸਿੰਗਰ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਦੇ ਟੈਸਟ ਪਾਜੀਟਿਵ ਆਏ ਹਨ। ਕਨਿਕਾ ਭਾਰਤ ਦੀ ਪਹਿਲੀ ਸੈਲੀਬ੍ਰਿਟੀ ਹੈ, ਜੋ ਇਸ ਵਾਇਰਸ ਦੀ ਚਪੇਟ ਵਿਚ ਆ ਗਈ ਹੈ। ਜਾਣਕਾਰੀ ਅਨੁਸਾਰ ਕਨਿਕਾ ਹਾਲ ਹੀ ਵਿਚ ਲੰਡਨ ਤੋਂ ਪਰਤੀ ਸੀ ਅਤੇ ਉਸਨੇ ਇਹ ਗੱਲ ਲੁਕੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਸਿੰਗਰ ਕਨਿਕਾ ਕਪੂਰ 15 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਅਤੇ ਇਕ ਹਾਈਪ੍ਰੋਫਾਇਲ ਪਾਰਟੀ ਵਿਚ ਸ਼ਾਮਿਲ ਹੋਈ ਸੀ। ਇਸ ਪਾਰਟੀ ਵਿਚ ਕਈ ਵੱਡੇ ਨੇਤਾ ਅਤੇ ਜੱਜ ਸਮੇਤ ਕਰੀਬ 300 ਲੋਕ ਸ਼ਾਮਿਲ ਹੋਏ ਸਨ। ਪਰ ਹਾਲੇ ਸਿਰਫ ਕਨਿਕਾ ਕਪੂਰ ਹੀ ਕੋਰੋਨਾ ਪਾਜੀਟਿਵ ਆਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਵਿਚ ਸ਼ਾਮਿਲ ਹਰ ਵਿਅਕਤੀ ਡਰਿਆ ਹੋਇਆ ਹੈ। ਲਖਨਊ ਦੇ ਮਹਾਨਗਰ ਵਿਚ ਕਨਿਕਾ ਦਾ ਪਰਿਵਾਰ ਰਹਿੰਦਾ ਹੈ।

ਕਨਿਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਪਿਛਲੇ 4 ਦਿਨਾਂ ਤੋਂ ਮੇਰੇ ਵਿਚ ਫਲੂ ਦੇ ਲਛਣ ਦਿੱਸ ਰਹੇ ਸਨ। ਮੈਂ ਆਪਣਾ ਟੈਸਟ ਕਰਾਇਆ, ਜਿਸ ਵਿਚ COVID-19 ਦਾ ਮੇਰਾ ਟੈਸਟ ਪਾਜ਼ੀਟਿਵ ਆਇਆ। ਹੁਣ ਮੈਂ ਆਪਣੇ ਪਰਿਵਾਰ ਤੋਂ ਬਿਲਕੁਲ ਵੱਖ ਹੈ। ਅਸੀਂ ਪੂਰੀ ਤਰ੍ਹਾਂ ਤੋਂ ਮੈਡੀਕਲ ਐਡਵਾਇਸ ਲੈ ਰਹੇ ਹਾਂ ਕਿ ਹੁਣ ਅੱਗੇ ਕੀ ਕਰਨਾ ਹੈ।

ਕਨਿਕਾ ਨੇ ਅੱਗੇ ਲਿਖਿਆ ਹੈ ਕਿ ਮੈਂ ਜਿੰਨਾ ਲੋਕਾਂ ਨੂੰ ਮਿਲੀ ਹੈ, ਉਨ੍ਹਾਂ ਦੀ ਮੈਪਿੰਗ ਦਾ ਕੰਮ ਸ਼ੁਰੂ ਹੈ। 10 ਦਿਨ ਪਹਿਲਾਂ ਜਦੋਂ ਮੈਂ ਘਰ ਆਈ ਸੀ ਤਾਂ ਉਸ ਵੇਲੇ ਏਅਰਪੋਰਟ ਉਤੇ ਮੇਰੀ ਆਮ ਜਾਂਚ ਹੋਈ ਸੀ। ਪਰ ਮੇਰੇ ਵਿਚ ਕੋਰੋਨਾ ਦੇ 4 ਦਿਨ ਪਹਿਲਾਂ ਲੱਛਣ ਵੇਖਣ ਨੂੰ ਮਿਲੇ ਹਨ। ਇਸ ਸਟੇਜ ਉਤੇ ਮੈਂ ਸਭ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਆਪਣਾ ਧਿਆਨ ਰੱਖਣ, ਘਰ ਵਿਚ ਰਹਿਣ, ਭੀੜ ਤੋਂ ਦੂਰੀ ਬਣਾਓ। ਜੇਕਰ ਲੱਛਣ ਸਾਹਮਣੇ ਆਉਣ ਤਾਂ ਆਪਣੀ ਮੈਡੀਕਲ ਜਾਂਚ ਕਰਵਾਓ। ਦੱਸਣਯੋਗ ਹੈ ਉਤਰ ਪ੍ਰਦੇਸ਼ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ 4 ਕੇਸ ਸਾਹਮਣੇ ਆਏ ਹਨ, ਜਿੰਨਾਂ ਵਿਚ ਕਨਿਕਾ ਇਕ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।