ਅਦਾਲਤ ਦੇ ਹੁਕਮਾਂ ‘ਤੇ ਐਂਟੀ ਡਰੱਗ ਫੋਰਸ ਆਗੂ ਪਰਮਿੰਦਰ ਸਿੰਘ ਝੋਟਾ ਰਿਹਾਅ

0
962

ਮਾਨਸਾ, 12 ਸਤੰਬਰ| ਐਂਟੀ ਡਰੱਗ ਫੋਰਸ, ਦੇ ਆਗੂ ਪਰਮਿੰਦਰ ਸਿੰਘ ਝੋਟਾ ਨੂੰ ਕੱਲ੍ਹ ਦੇਰ ਸ਼ਾਮ ਮੁਕਤਸਰ ਦੀ ਬੂੜਾ ਗੁੱਜਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸਦੀ ਬਿਨਾਂ ਸ਼ਰਤ ਰਿਹਾਈ ਲਈ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵਲੋਂ ਪਿਛਲੇ 60 ਦਿਨਾਂ ਤੋਂ ਸਥਾਨਕ ਬਾਲ ਭਵਨ ਵਿਚ ਧਰਨਾ ਲਗਾਇਆ ਗਿਆ ਸੀ।

ਚੀਫ ਜੁਡੀਸ਼ੀਅਲ ਸੁਰਭੀ ਪ੍ਰਾਸ਼ਰ ਦੀ ਅਦਾਲਤ ਨੇ ਇਕ ਮੁਕੱਦਮੇ ਵਿਚ 30 ਹਜ਼ਾਰ ਦੇ ਜ਼ਾਤੀ ਮੁਚੱਲਕੇ ਉਤੇ ਰਿਹਾਈ ਦੇ ਹੁਕਮ ਦਿਤੇ ਸਨ।

ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਝੋਟਾ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ ਇਕ ਅੰਦੋਲਨ ਸ਼ੁਰੂ ਕੀਤਾ ਸੀ ਤੇ ਉਸਨੇ ਇਕ ਨਸ਼ਾ ਸਮੱਗਲਰ ਦੇ ਗਲ਼ ਵਿਚ ਜੁੱਤੀਆਂ ਦਾ ਹਾਰ ਪਾ ਕੇ ਉਸਨੂੰ ਪੁੂਰੇ ਬਾਜ਼ਾਰ ਵਿਚ ਘੁਮਾਇਆ ਸੀ। ਜਿਸ ਪਿੱਛੋਂ ਉਸ ਉਤੇ ਮੁਕੱਦਮਾ ਦਰਜ ਕੀਤਾ ਗਿਆ ਸੀ।