ਦੁਨੀਆ ‘ਤੇ ਮੰਡਰਾ ਰਿਹਾ ਇਕ ਹੋਰ ਖਤਰਾ, ਅਮਰੀਕਾ ਤੇ UAE ਸਮੇਤ 25 ਦੇਸ਼ਾਂ ‘ਚ ਫੈਲਿਆ Omicron

0
1993

Omicron Variant | ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੇ ਹੁਣ ਅਮਰੀਕਾ ਤੇ ਯੂਏਈ ਵਿੱਚ ਵੀ ਦਸਤਕ ਦੇ ਦਿੱਤੀ ਹੈ। ਦੋਵਾਂ ਦੇਸ਼ਾਂ ਵਿੱਚ ਓਮੀਕਰੋਨ ਦਾ ਇਕ-ਇਕ ਕੇਸ ਪਾਇਆ ਗਿਆ ਹੈ।

ਇਸ ਦੇ ਨਾਲ ਹੀ ਅਜਿਹੇ ਦੇਸ਼ਾਂ ਦੀ ਗਿਣਤੀ ਵੱਧ ਗਈ ਹੈ ਜਿੱਥੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਘੱਟੋ-ਘੱਟ 25 ਅਜਿਹੇ ਦੇਸ਼ ਹੋ ਗਏ ਹਨ। ਇਸ ਤੋਂ ਪਹਿਲਾਂ WHO ਵੱਲੋਂ ਦੱਸਿਆ ਗਿਆ ਸੀ ਕਿ Omicron ਘੱਟੋ-ਘੱਟ 23 ਦੇਸ਼ਾਂ ਵਿੱਚ ਫੈਲ ਚੁੱਕਾ ਹੈ। WHO ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਤੇ UAE ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ।

ਕੈਲੀਫੋਰਨੀਆ ਚ ਮਿਲਿਆ ਪਹਿਲਾ ਮਾਮਲਾ

ਅਮਰੀਕਾ ਦੇ ਕੈਲੀਫੋਰਨੀਆ ਦਾ ਇਕ ਵਿਅਕਤੀ ਵਾਇਰਸ ਦੇ ਇਸ ਨਵੇਂ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ। ਅਮਰੀਕਾ ਦੇ ਡਾ. ਐਂਥਨੀ ਫਾਉਚੀ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਅਮਰੀਕਾ ਵਿੱਚ ਓਮੀਕਰੋਨ ਨਾਲ ਸੰਕਰਮਿਤ ਹੋਣ ਦਾ ਇਹ ਪਹਿਲਾ ਮਾਮਲਾ ਹੈ।

ਉਨ੍ਹਾਂ ਦੱਸਿਆ ਕਿ ਸੰਕਰਮਿਤ ਵਿਅਕਤੀ 22 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ ਅਤੇ 29 ਨਵੰਬਰ ਨੂੰ ਸੰਕਰਮਿਤ ਪਾਇਆ ਗਿਆ ਸੀ। ਫਾਉਚੀ ਨੇ ਕਿਹਾ ਕਿ ਵਿਅਕਤੀ ਨੂੰ ਟੀਕਾ ਲਗਾਇਆ ਗਿਆ ਸੀ ਪਰ ਉਸ ਨੂੰ ਟੀਕੇ ਦੀ ਬੂਸਟਰ ਖੁਰਾਕ ਨਹੀਂ ਮਿਲੀ ਸੀ।

ਦੱਖਣੀ ਅਫਰੀਕੀ ਦੇਸ਼ਾਂ ਤੇ ਯਾਤਰਾ ਪਾਬੰਦੀ

ਪਿਛਲੇ ਮਹੀਨੇ ਦੇ ਅੰਤ ‘ਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਦੱਖਣੀ ਅਫਰੀਕੀ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਇੱਥੇ ਕੋਵਿਡ ਦੇ ਨਵੇਂ ਰੂਪ ਦਾ ਪਤਾ ਲੱਗਾ ਸੀ।

ਇੱਥੇ ਇਹ ਘੱਟੋ-ਘੱਟ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਪ੍ਰਧਾਨ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਪਹਿਲਾਂ ਹੀ ਇਸ ਦੇ ਦੂਜੇ ਦੇਸ਼ਾਂ ਵਿੱਚ ਫੈਲਣ ਦੀ ਸੰਭਾਵਨਾ ਜਤਾਈ ਹੈ।

ਓਮੀਕਰੋਨ ਦੇ ਕੇਸ ਕਿੱਥੇ ਪਾਏ ਗਏ ਹਨ?

ਬੋਤਸਵਾਨਾ ‘ਚ 19, ਦੱਖਣੀ ਅਫਰੀਕਾ ‘ਚ 77, ਨਾਈਜੀਰੀਆ ‘ਚ 3, ਯੂਕੇ ‘ਚ 22, ਦੱਖਣੀ ਕੋਰੀਆ ‘ਚ 5, ਆਸਟਰੇਲੀਆ ‘ਚ 7, ਆਸਟਰੀਆ ‘ਚ 1, ਬੈਲਜੀਅਮ ‘ਚ 1, ਬ੍ਰਾਜ਼ੀਲ ‘ਚ 3, ਚੈੱਕ ਗਣਰਾਜ ‘ਚ 1, ਫਰਾਂਸ ‘ਚ 1, ਜਰਮਨੀ ‘ਚ 9 , ਹਾਂਗਕਾਂਗ ‘ਚ 4, ਇਜ਼ਰਾਈਲ ‘ਚ 4, ਇਟਲੀ ‘ਚ 9, ਜਾਪਾਨ ‘ਚ 2, ਨੀਦਰਲੈਂਡ ‘ਚ 16, ਨਾਰਵੇ ‘ਚ 2, ਸਪੇਨ ‘ਚ 2, ਪੁਰਤਗਾਲ ‘ਚ 13, ਸਵੀਡਨ ‘ਚ 3, ਕੈਨੇਡਾ ‘ਚ 6, ਡੈਨਮਾਰਕ ‘ਚ 4, ਅਮਰੀਕਾ ‘ਚ 1 ਤੇ UAE ਵਿੱਚ ਵੀ 1 ਮਾਮਲਾ ਸਾਹਮਣੇ ਆਇਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ