ਜਗਦੀਪ ਸਿੰਘ | ਜਲੰਧਰ
ਜਲੰਧਰ ਦੇ ਰਹਿਣ ਵਾਲੇ ਹਰਮਿੰਦਰ ਪਾਲ ਸਿੰਘ ਬ੍ਰਿਟਿਸ਼ ਫੌਜ ਦਾ ਹਿੱਸਾ ਬਣ ਗਏ ਹਨ। ਹਰਮਿੰਦਰ ਹੁਣ ਬ੍ਰਿਟਿਸ਼ ਆਰਮੀ ਵਿੱਚ ਸੱਭ ਤੋਂ ਅੱਗੇ ਲੜ੍ਹਣ ਵਾਲੀ ਰੋਇਲ ਆਰਟੀਲਰੀ (ਟੈਂਕਾਂ ਵਾਲੀ ਰੈਜੀਮੈਂਟ) ਚ ਸੇਵਾਵਾਂ ਦੇਣਗੇ।
ਪੰਜਾਬੀ ਬੁਲੇਟਿਨ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਹਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਜਲੰਧਰ ਦੇ ਗੁਰੂ ਨਾਨਕ ਪਬਲਿਕ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ ਦੋਆਬਾ ਕਾਲਜ ਅਤੇ ਫਿਰ ਕਪੂਰਥਲਾ ਦੇ ਲੋਰਡ ਕ੍ਰਿਸ਼ਨਾ ਕਾਲਜ ਤੋਂ ਇਲੈਕਟ੍ਰੌਨਿਕਸ ਐਂਡ ਕਮਯੂਨਿਕੇਸ਼ਨ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।
8 ਸਾਲ ਤੱਕ ਹਰਮਿੰਦਰ ਆਸਟ੍ਰੇਲੀਆ ਰਹੇ। ਇਸ ਦੌਰਾਨ ਵਿਆਹ ਵੀ ਹੋ ਗਿਆ। 2016 ਵਿੱਚ ਹਰਮਿੰਦਰ ਦਾ ਬ੍ਰਦਰ ਇਨ ਲਾਅ ਨੀਸ਼ਾਨ ਸਿੰਘ ਇੰਗਲੈਂਡ ਆਰਮੀ ਵਿੱਚ ਭਰਤੀ ਹੋਇਆ ਸੀ। ਉਸੇ ਨੇ ਹਰਮਿੰਦਰ ਨੂੰ ਵੀ ਬ੍ਰਿਟਿਸ਼ ਫੌਜ ਨਾਲ ਜੁੜ੍ਹਣ ਲਈ ਕਿਹਾ। ਉਸੇ ਦਿਨ ਤੋਂ ਹਰਮਿੰਦਰ ਨੇ ਫਿਜੀਕਲ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਆਖਿਰ 2020 ਵਿਚ ਉਹ ਵੀ ਬ੍ਰਿਟਿਸ਼ ਫੌਜ ਦਾ ਹਿੱਸਾ ਬਣ ਗਏ। ਹਰਮਿੰਦਰ ਦੇ ਦੋਵੇਂ ਛੋਟੇ ਭਰਾ ਮਨਿੰਦਰਪਾਲ ਸਿੰਘ ਅਤੇ ਜਗਵਿੰਦਰਪਾਲ ਸਿੰਘ ਆਸਟ੍ਰੇਲੀਆ ਵਿੱਚ ਹੀ ਰਹਿੰਦੇ ਹਨ।
ਬ੍ਰਿਟਿਸ਼ ਆਰਮੀ ਵਿੱਚ 150 ਤੋਂ ਵੱਧ ਸਿੱਖ
ਹਰਮਿੰਦਰ ਪਾਲ ਸਿੰਘ ਦੱਸਦੇ ਹਨ- ਬ੍ਰਿਟਿਸ਼ ਆਰਮੀ ਵਿੱਚ 150 ਦੇ ਕਰੀਬ ਸਿੱਖ ਹਨ। ਏਅਰਫੋਰਸ ਤੇ ਨੇਵੀ ਦੇ ਮਿਲਾ ਕਿ 205 ਸਿੱਖ ਹਨ। ਮੇਰੇ ਇੱਕ ਸਾਥੀ ਨੇ ਅ੍ਰੰਮਿਤ ਵੀ ਛਕਿਆ ਹੋਇਆ ਹੈ। ਹਰੇਕ ਨੂੰ ਪਾਠ ਕਰਨ ਲਈ ਅਲੱਗ-ਅਲੱਗ ਕਮਰੇ ਮਿਲੇ ਹੋਏ ਹਨ।
ਜਲੰਧਰ ਸ਼ਹਿਰ ਦੇ ਰਮਣੀਕ ਐਵਿਨਿਊ ਵਿਚ ਹਰਮਿੰਦਰ ਦਾ ਪਰਿਵਾਰ ਰਹਿੰਦਾ ਹੈ। ਪਿਤਾ ਸੁਲਖਣ ਸਿੰਘ ਕੀਰਤਨ ਕਰਦੇ ਹਨ। ਮਾਂ ਕੁਲਦੀਪ ਕੌਰ ਹੈ। ਪਤਨੀ ਰਣਜੀਤ ਕੌਰ ਕਹਿੰਦੇ ਹਨ- ਬੇਟਾ ਵੀ ਸ਼ੌਂਕ ਨਾਲ ਫੌਜੀ ਵਰਦੀ ਪਾਉਂਦਾ ਹੈ। ਉਹ ਵੀ ਵੱਡਾ ਹੋ ਕੇ ਆਪਣੇ ਪਿਤਾ ਵਾਂਗ ਫੌਜੀ ਬਣਨਾ ਚਾਹੁੰਦਾ ਹੈ।
ਇੰਝ ਬ੍ਰਿਟਿਸ਼ ਫੌਜ ਲਈ ਕਰ ਸਕਦੇ ਹੋ ਅਪਲਾਈ
ਬ੍ਰਿਟਿਸ਼ ਫੌਜ ਵਿੱਚ ਕਾਮਨਵੈਲਥ ਮੁਲਕਾਂ ਦਾ ਕੋਈ ਵੀ ਵਸਨੀਕ ਸ਼ਾਮਿਲ ਹੋ ਸਕਦਾ ਹੈ। ਕਾਮਨਵੈਲਥ ਓਹ ਮੁਲਕ ਹਨ ਜਿਹਨਾਂ ਨੇ ਸੰਸਾਰ ਜੰਗ ਦੌਰਾਨ ਬ੍ਰੀਟੇਨ ਦਾ ਸਾਥ ਦਿੱਤਾ ਸੀ। ਜਿਵੇਂ ਭਾਰਤ, ਆਸਟ੍ਰੇਲੀਆ, ਕੈਨੇਡਾ, ਸਿੰਗਾਪੁਰ, ਨਿਊਜੀਲੈਂਡ, ਪਾਕਿਸਤਾਨ ਆਦਿ। 35 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਅਪਲਾਈ ਕਰ ਸਕਦਾ ਹੈ। ਟੈਸਟ ਵਿੱਚ 10 ਮਿੰਟ 15 ਸਕਿੰਟ ‘ਚ 2 ਕਿਲੋਮੀਟਰ ਦੀ ਦੌੜ੍ਹ ਪੂਰੀ ਕਰਨੀ ਹੁੰਦੀ ਹੈ।
ਇਸ ਲਿੰਕ ਤੇ ਕਲਿਕ ਕਰਕੇ ਤੁਸੀਂ ਅੱਪਲਾਈ ਕਰਨ ਦੀ ਜਾਣਕਾਰੀ ਲੈ ਸਕਦੇ ਹੋ
https://apply.army.mod.uk/how-to-join/can-i-join/
ਸੁਣੋ ਪਰਿਵਾਰ ਦਾ ਪੂਰਾ ਇੰਟਰਵਿਊ…
ਬ੍ਰਿਟਿਸ਼ ਫੌਜ ਵਿਚ ਅਪਲਾਈ ਕਰਨ ਲਈ ਦੇਖੋ ਉਪਰਲੀ ਵੀਡੀਓ।