ਕੈਨੇਡਾ ਦਾ ਇਕ ਹੋਰ ਵੱਡਾ ਝਟਕਾ ! ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ‘ਸਟੂਡੈਂਟ ਡਾਇਰੈਕਟ ਸਟ੍ਰੀਮ’ ਕੀਤੀ ਬੰਦ, ਹੁਣ ਸਟੱਡੀ ਵੀਜ਼ਾ ਮਿਲਣਾ ਹੋਵੇਗਾ ਔਖਾ

0
669

ਚੰਡੀਗੜ੍ਹ, 9 ਨਵੰਬਰ | ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਕੈਨੇਡਾ ਨੇ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੀ ਸਟੂ਼ਡੈਂਟ ਡਾਇਰੈਕਟ ਸਟ੍ਰੀਮ (SDS) ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਹੁਣ NON SDS ਰਾਹੀਂ ਵੀਜ਼ਾ ਅਪਲਾਈ ਕਰਨਾ ਪਵੇਗਾ, ਜਿਸ ਦਾ ਵੀਜ਼ਾ ਪ੍ਰੋਸੈਸ ਵੀ ਕਾਫੀ ਲੰਬਾ ਹੈ ਤੇ ਵੀਜ਼ਾ ਕੈਂਸਲ ਹੋਣ ਦੇ ਵੀ ਚਾਂਸ ਜ਼ਿਆਦਾ ਹੁੰਦੇ ਹਨ।

ਦੱਸਣਯੋਗ ਹੈ ਕਿ ਪਹਿਲਾਂ SDS ਰਾਹੀਂ ਸਟੱਡੀ ਵੀਜ਼ਾ ਅਪਲਾਈ ਕਰਨ ‘ਤੇ ਵੀਜ਼ਾ ਜਲਦੀ ਮਿਲ ਜਾਂਦਾ ਸੀ ਪਰ ਹੁਣ ਕੈਨੇਡਾ ਸਰਕਾਰ ਨੇ SDS ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਵਿਦਿਆਰਥੀਆਂ ਨੂੰ NON SDS ਰਾਹੀਂ ਵੀਜ਼ਾ ਅਪਲਾਈ ਕਰਨਾ ਪਵੇਗਾ, ਜਿਸ ‘ਚ ਵੀਜ਼ਾ ਆਉਣ ‘ਚ ਕਾਫੀ ਟਾਈਮ ਲੱਗ ਜਾਂਦਾ। ਕੈਨੇਡਾ ਸਰਕਾਰ ਨੇ ਪਹਿਲਾਂ ਹੀ ਸਟੂਡੈਂਟ ਸਟੱਡੀ ਵੀਜ਼ਿਆਂ ਦੀ ਗਿਣਦੀ ਘਟਾ ਦਿੱਤੀ ਹੈ, ਉਸ ਤੋਂ ਬਾਅਦ ਉਕਤ ਫੈਸਲੇ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)