ਕੈਨੇਡਾ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਕੰਧਾਂ ‘ਤੇ ਕਾਲੇ ਰੰਗ ‘ਚ ਲਿਖੇ ਹਿੰਦੂ ਵਿਰੋਧੀ ਨਾਅਰੇ

0
559

ਕੈਨੇਡਾ| ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ‘ਚ ਵੀ ਹਿੰਦੂ ਮੰਦਰਾਂ ‘ਤੇ ਹਮਲੇ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੰਡਸਰ ‘ਚ ਇਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਹਮਲਾਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਦੇ ਦੋ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।

ਵਿੰਡਸਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “5 ਅਪ੍ਰੈਲ, 2023 ਨੂੰ, ਨੌਰਥਵੇ ਐਵੇਨਿਊ ਦੇ 1700 ਬਲਾਕ ਵਿੱਚ ਨਫ਼ਰਤ ਤੋਂ ਪ੍ਰੇਰਿਤ ਭੰਨ-ਤੋੜ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰੀਆਂ ਨੂੰ ਇੱਕ ਹਿੰਦੂ ਮੰਦਰ ਵਿੱਚ ਭੇਜਿਆ ਗਿਆ ਸੀ।” ਅਧਿਕਾਰੀਆਂ ਨੇ ਇਮਾਰਤ ਦੀ ਬਾਹਰਲੀ ਕੰਧ ‘ਤੇ ਕਾਲੇ ਰੰਗ ਵਿੱਚ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਗ੍ਰਾਫਿਟੀ ਪਾਈ।

ਜਾਂਚ ਵਿੱਚ ਪੁਲਿਸ ਅਧਿਕਾਰੀਆਂ ਨੂੰ ਇੱਕ ਵੀਡੀਓ ਮਿਲੀ ਜਿਸ ਵਿੱਚ ਦੋ ਸ਼ੱਕੀ ਵਿਅਕਤੀ ਰਾਤ 12 (ਸਥਾਨਕ ਸਮੇਂ) ਤੋਂ ਬਾਅਦ ਦਿਖਾਈ ਦੇ ਰਹੇ ਹਨ। ਪੁਲਸ ਨੇ ਕਿਹਾ, ‘ਵੀਡੀਓ ‘ਚ ਇਕ ਸ਼ੱਕੀ ਇਮਾਰਤ ਦੀ ਕੰਧ ਤੋੜਦਾ ਦਿਖਾਈ ਦੇ ਰਿਹਾ ਹੈ, ਜਦਕਿ ਦੂਜਾ ਨਜ਼ਰ ਰੱਖ ਰਿਹਾ ਹੈ।’

ਇਹ ਪਹਿਲੀ ਵਾਰ ਨਹੀਂ ਹੈ ਕਿ ਕੈਨੇਡਾ ‘ਚ ਕਿਸੇ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਹੋਵੇ ਅਤੇ ਇਸ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਹੋਣ। ਇਸ ਤੋਂ ਪਹਿਲਾਂ ਫਰਵਰੀ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ ਰਾਮ ਮੰਦਰ ਵਿੱਚ ਭੰਨਤੋੜ ਕੀਤੀ ਗਈ ਸੀ ਅਤੇ ਦੀਵਾਰਾਂ ਉੱਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ।