ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਇਕ ਹੋਰ ਗ੍ਰਿਫਤਾਰੀ, ਰਾਜਸਥਾਨ ਤੋਂ ਟੀਨੂੰ ਦਾ ਸਾਥੀ ਕਾਬੂ

0
658

ਮਾਨਸਾ | ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਚ ਪੁਲਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਮਾਨਸਾ ਪੁਲਸ ਨੇ ਦੀਪਕ ਟੀਨੂੰ ਦੀ ਨਿਸ਼ਾਨ ਦੇਹੀ ‘ਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ। ਸਰਬਜੋਤ ਸਿੰਘ ‘ਤੇ ਦੋਸ਼ ਹੈ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਸੀ, ਉਸ ਨੇ ਦੀਪਕ ਟੀਨੂੰ ਨੂੰ ਗੱਡੀ ਦੇਣੀ ਸੀ।

ਦੱਸ ਦਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ 25 ਨਵੰਬਰ ਤਕ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਦੇਸ਼ ਛਡ ਕੇ ਚਲਾ ਜਾਵਾਂਗਾ, ਜਿਸ ਤੋਂ ਬਾਅਦ ਪੁਲਸ ਹਰਕਤ ਚ ਆਈ ਹੈ ਅਤੇ ਅੱਜ ਦੀਪਕ ਟੀਨੂੰ ਦੀ ਨਿਸ਼ਾਨ ਦੇਹੀ ‘ਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ।