ਪਿਆਰ ਕਦੋਂ ਕਿਸੇ ਨੂੰ ਹੋ ਜਾਵੇ ਪਤਾ ਨਹੀਂ ਲਗਦਾ, ਪਿਆਰ ਨਾ ਉਮਰ ਦੇਖਦਾ ਨਾ ਜਾਤ ਪਾਤ, ਅਜਿਹੇ ਪਿਆਰ ਦੀ ਕਹਾਣੀ ਅੱਜ ਕਲ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ, ਜਿਸ ਕੁਝ 50 ਸਾਲਾ ਸ਼ਾਜ਼ੀਆ ਨੂੰ ਆਪਣੇ ਤੋਂ 30 ਸਾਲ ਛੋਟੇ ਲੜਕੇ ਫਾਰੂਕ ਨਾਲ ਪਿਆਰ ਹੋ ਗਿਆ। ਫਾਰੂਕ ਸ਼ਾਜ਼ੀਆ ਦੇ ਘਰ ਨੌਕਰ ਸੀ। ਦੋਵਾਂ ਨੂੰ ਕਦੋਂ ਇਕ ਦੂਜੇ ਨਾਲ ਪਿਆਰ ਹੋ ਗਿਆ, ਦੋਵਾਂ ਨੂੰ ਪਤਾ ਹੀ ਨਹੀਂ ਲੱਗਾ। ਇਹ ਜੋੜਾ ਹੁਣ ਇੱਕ ਦੂਜੇ ਨਾਲ ਵਿਆਹ ਕਰ ਚੁੱਕਾ ਹੈ। ਉਨ੍ਹਾਂ ਦੇ ਵਿਆਹ ਦੀ ਕਹਾਣੀ ਯੂਟਿਊਬ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਸ਼ਾਜ਼ੀਆ ਨੇ ਦੱਸਿਆ ਕਿ ਉਹ ਇਕੱਲੀ ਰਹਿੰਦੀ ਸੀ। ਇਸ ਕਾਰਨ ਉਸ ਨੇ ਫਾਰੂਕ ਨੂੰ ਘਰ ਵਿੱਚ ਨੌਕਰ ਵਜੋਂ ਰੱਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਫਾਰੂਕ ਬਹੁਤ ਵਧੀਆ ਕੰਮ ਕਰਦਾ ਸੀ, ਖਾਣਾ ਬਹੁਤ ਵਧੀਆ ਬਣਾਉਂਦਾ ਸੀ ਅਤੇ ਮੇਰੀ ਦੇਖਭਾਲ ਕਰਦਾ ਸੀ। ਇਸ ਦੌਰਾਨ ਦੋਵਾਂ ‘ਚ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਫਾਰੂਕ ਨੇ ਵੀ ਸ਼ਾਜ਼ੀਆ ਦੀ ਤਾਰੀਫ ਕੀਤੀ। ਉਸ ਨੇ ਦੱਸਿਆ ਕਿ ਸ਼ਾਜ਼ੀਆ ਉਸ ਨਾਲ ਨੌਕਰ ਨਹੀਂ ਸਗੋਂ ਘਰ ਦੇ ਮੈਂਬਰ ਵਾਂਗ ਵਿਵਹਾਰ ਕਰਦੀ ਸੀ।
ਸ਼ਾਜ਼ੀਆ ਨੇ ਵੀਡੀਓ ‘ਚ ਦੱਸਿਆ ਕਿ ਜਦੋਂ ਉਸ ਨੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਫੈਸਲੇ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਏ। ਖਾਸ ਕਰ ਕੇ ਰਿਸ਼ਤੇਦਾਰਾਂ ਨੇ ਉਮਰ ਦੇ ਫਰਕ ਨੂੰ ਲੈ ਕੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਫਿਰ ਸ਼ਾਜ਼ੀਆ ਨੇ ਕਿਹਾ ਕਿ ਜਦੋਂ ਉਹ ਇਕੱਲੀ ਹੁੰਦੀ ਸੀ ਤਾਂ ਕਿਸੇ ਨੇ ਉਸ ਦੀ ਪਰਵਾਹ ਨਹੀਂ ਕੀਤੀ। ਇਸ ਕਰ ਕੇ ਉਸ ਨੂੰ ਰਿਸ਼ਤੇਦਾਰਾਂ ਦੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪਿਆ।