ਚੰਡੀਗੜ੍ਹ/ਅੰਮ੍ਰਿਤਸਰ/ਹਿਮਾਚਲ | ਇਥੋਂ ਇਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਆਈ ਹੈ। ਦੱਸ ਦਈਏ ਕਿ ਊਨਾ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਵਡਭਾਗ ਸਿੰਘ (ਮੈੜੀ) ਵਿਖੇ ਕਰਵਾਏ ਹੋਲਾ-ਮਹੱਲਾ ਮੇਲੇ ’ਚ ਅੰਮ੍ਰਿਤਸਰ ਵਾਸੀ ਲੜਕੀ ਲਾਪਤਾ ਹੋ ਗਈ ਹੈ। ਲੜਕੀ ਦੀ ਪਛਾਣ ਦਵਿੰਦਰ ਕੌਰ (22) ਪੁੱਤਰੀ ਮਨਜੀਤ ਸਿੰਘ ਨਿਵਾਸੀ ਪਿੰਡ ਕੀਮਾਵਾਠ ਦੇ ਰੂਪ ’ਚ ਹੋਈ ਹੈ।
ਮਾਪਿਆਂ ਨੇ ਉਸਦੀ ਬਹੁਤ ਤਲਾਸ਼ ਕੀਤੀ ਪਰ 7 ਦਿਨ ਬੀਤਣ ਦੇ ਬਾਅਦ ਵੀ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਸੋਮਵਾਰ ਪੁਲਿਸ ਥਾਣਾ ਅੰਬ ’ਚ ਉਸਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ, ਜਿਸ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਦਵਿੰਦਰ ਕੌਰ 9 ਮਾਰਚ ਨੂੰ ਮਾਪਿਆਂ ਨਾਲ ਇਥੇ ਹੋਲਾ-ਮਹੱਲਾ ’ਚ ਆਈ ਸੀ। ਅਚਾਨਕ ਉਹ ਗਾਇਬ ਹੋ ਗਈ।