ਬਿਆਸ, 7 ਦਸੰਬਰ| ਬਿਆਸ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਕਰਿਆਨਾ ਦੀ ਦੁਕਾਨ ਵਿਚ ਵੜ ਕੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਦੁਕਾਨਦਾਰ ਦੇ ਸ਼ਰੇਆਮ ਗੋਲ਼ੀਆਂ ਮਾਰੀਆਂ।
ਸੀਸੀਟੀਵੀ ਵਿਚ ਕੈਦ ਹੋਈ ਘਟਨਾ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਵਾਰਦਾਤ ਕਰਨ ਵਾਲੇ ਨੌਜਵਾਨ ਕਿਵੇਂ ਫਿਲਮੀ ਸਟਾਈਲ ਵਿਚ ਗੋਲ਼ੀਆਂ ਮਾਰ ਰਹੇ ਹਨ।
ਹਸਪਤਾਲ ਵਿਚ ਦਾਖਲ ਦੁਕਾਨਦਾਰ ਨੇ ਦੱਸਿਆ ਕਿ ਉਸਨੂੰ ਪਹਿਲਾਂ ਵੀ ਫਿਰੌਤੀ ਦੀਆਂ ਧਮਕੀ ਭਰੀਆਂ ਕਾਲਾਂ ਆਉਂਦੀਆਂ ਰਹੀਆਂ ਹਨ ਜਿਸ ਬਾਰੇ ਉਸਨੇ ਬਿਆਸ ਪੁਲਿਸ ਨੂੰ ਸੂਚਿਤ ਵੀ ਕੀਤਾ ਹੋਇਆ ਹੈ।