ਅੰਮ੍ਰਿਤਸਰ| ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਇਕ ਵਾਰ ਫਿਰ ਵਿਵਾਦਾਂ ਚ ਆ ਗਈ ਹੈ। ਤਰਨਤਾਰਨ ਦੇ ਪੱਟੀ ਦੇ ਇਕ ਪਰਿਵਾਰ ਵੱਲੋਂ 6 ਸਾਲਾਂ ਦੀ ਬੱਚੀ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਉਸ ਦੀ ਦੇਖਭਾਲ ਨ ਕਰਨ ਕਰਕੇ ਮੌਤ ਹੋਣ ਦੇ ਇਲਾਜਮ ਲੱਗ ਰਹੇ ਹਨ।
ਮ੍ਰਿਤਕ ਲੜਕੀ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ 6 ਸਾਲਾ ਇਕਲੌਤੀ ਲੜਕੀ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਵੱਲੋਂ ਇਲਾਜ ਨ ਕਰਨ ਕਰਕੇ ਉਨ੍ਹਾਂ ਦੀ ਬੱਚੀ ਦੀ ਮੌਤ ਹੋਈ ਹੈ। ਪਰਿਵਾਰ ਨੇ ਇਲਾਜਮ ਲਗਾਇਆ ਕਿ ਸਾਡੀ ਬੱਚੀ ਇਲਾਜ ਲਈ ਤੜਫਦੀ ਰਹੀ ਪਰ ਡਾਕਟਰ ਇਲਾਜ ਕਰਨ ਦੀ ਬਜਾਏ ਜਨਮਦਿਨ ਮਨਾਉਂਦੇ ਰਹੇ। ਉਨ੍ਹਾਂ ਕਿਹਾ ਕਿ ਡਾਕਟਰਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।