ਅੰਮ੍ਰਿਤਸਰ : ਜਨਮ ਦਿਨ ਦੀ ਪਾਰਟੀ ਬਦਲੀ ਖੂਨੀ ਝੜਪ ‘ਚ, ਮੂੰਹ ‘ਤੇ ਕੇਕ ਲਾਉਣ ਤੋਂ ਉਲਝੇ ਦੋਸਤ, ਚੱਲੀਆਂ ਗੋਲੀਆਂ, 2 ਦੀ ਮੌਤ

0
1532

ਅੰਮ੍ਰਿਤਸਰ | ਮਜੀਠਾ ਰੋਡ ਥਾਣੇ ਅਧੀਨ ਪੈਂਦੇ ਇਕ ਹੋਟਲ ‘ਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਮੂੰਹ ‘ਤੇ ਕੇਕ ਲਾਉਣ ਤੋਂ ਸ਼ੁਰੂ ਹੋਈ ਤਕਰਾਰ ਕਾਰਨ ਇਕ ਨੌਜਵਾਨ ਵੱਲੋਂ ਚਲਾਈਆਂ ਗੋਲੀਆਂ ਨਾਲ 2 ਮੁੰਡਿਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਰੋਡ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ।

ਮ੍ਰਿਤਕ ਦੀ ਪਛਾਣ ਮੁਨੀਸ਼ ਸ਼ਰਮਾ (35) ਵਾਸੀ ਗੁਰੂ ਗੋਬਿੰਦ ਸਿੰਘ ਨਗਰ ਤੇ ਵਿਕਰਮ ਸਿੰਘ (33) ਵਾਸੀ ਸੁਦਰਸ਼ਨ ਨਗਰ ਵਜੋਂ ਹੋਈ ਹੈ। ਦੋਵੇਂ ਜਿਊਲਰੀ ਦਾ ਕੰਮ ਕਰਦੇ ਸਨ। ਮੁਨੀਸ਼ ਦਾ 2 ਮਹੀਨੇ ਦਾ ਬੇਟਾ ਹੈ, ਜਦਕਿ ਵਿਕਰਮ ਦੀ 3 ਸਾਲ ਦੀ ਬੇਟੀ ਹੈ।

ਹੋਟਲ ‘ਚ ਤਰੁਣ ਨਾਂ ਦੇ ਨੌਜਵਾਨ ਨੇ ਜਨਮ ਦਿਨ ਦੀ ਪਾਰਟੀ ਰੱਖੀ ਸੀ, ਜਿਸ ਵਿੱਚ 25-30 ਮੁੰਡੇ ਆਏ ਹੋਏ ਸਨ। ਕੇਕ ਕੱਟਣ ਦੌਰਾਨ ਇਕ ਨੌਜਵਾਨ ਨੇ ਕੇਕ ਦਾ ਇਕ ਟੁਕੜਾ ਦੂਜੇ ਟੇਬਲ ‘ਤੇ ਬੈਠੇ ਮੁੰਡਿਆਂ ‘ਤੇ ਸੁੱਟ ਦਿੱਤਾ, ਜਿਸ ਕਾਰਨ ਝਗੜਾ ਹੋ ਗਿਆ।

ਪਾਰਟੀ ਖਤਮ ਹੋਣ ‘ਤੇ ਹੋਟਲ ਦੇ ਬਾਹਰ ਦੁਬਾਰਾ ਝਗੜਾ ਹੋ ਸ਼ੁਰੂ ਗਿਆ, ਜਿਸ ਕਾਰਨ ਇਕ ਨੌਜਵਾਨ ਨੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪਹਿਲੀ ਗੋਲੀ ਸਿੱਧੀ ਮੁਨੀਸ਼ ਸ਼ਰਮਾ ਦੇ ਸਿਰ ‘ਚ ਲੱਗੀ ਤੇ ਉਹ ਉਥੇ ਹੀ ਢੇਰੀ ਹੋ ਗਿਆ। ਜਾਨ ਬਚਾ ਕੇ ਭੱਜ ਰਹੇ ਮੁਨੀਸ਼ ਦੇ ਦੋਸਤ ਵਿਕਰਮ ਦੀ ਪਿੱਠ ‘ਤੇ ਵੀ ਗੋਲੀਆਂ ਚਲਾਈਆਂ। ਵਿਕਰਮ ਨੂੰ ਹਸਪਤਾਲ ‘ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਨਾਕਾਬੰਦੀ ਕਰਕੇ 2 ਗੱਡੀਆਂ ‘ਚ ਸਵਾਰ ਪਾਰਟੀ ਵਿੱਚ ਸ਼ਾਮਿਲ 5 ਮੁੰਡਿਆਂ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਨੇ 6 ਖੋਲ ਤੇ ਕੁਝ ਸ਼ੱਕੀ ਵਿਅਕਤੀਆਂ ਤੋਂ ਇਲਾਵਾ 2 ਕਾਰਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀ ADCP-2 ਸੰਦੀਪ ਮਲਿਕ ਨੇ ਦੱਸਿਆ ਕਿ ਹੋਟਲ ਪ੍ਰਬੰਧਕਾਂ ਮੁਤਾਬਕ ਜਨਮ ਦਿਨ ਦੀ ਪਾਰਟੀ ਦੌਰਾਨ ਮੂੰਹ ‘ਤੇ ਕੇਕ ਮਲਣ ਤੋਂ ਤਕਰਾਰ ਸ਼ੁਰੂ ਹੋਈ ਤੇ ਹੋਟਲ ‘ਚੋਂ ਬਾਹਰ ਨਿਕਲਣ ‘ਤੇ ਇਹ ਤਕਰਾਰ ਹੱਥੋਪਾਈ ਤੱਕ ਪਹੁੰਚ ਗਈ।

ਇਸ ਦੌਰਾਨ ਇਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਮੁਨੀਸ਼ ਤੇ ਵਿਕਰਮ ਦੀ ਮੌਤ ਹੋ ਗਈ। ADCP ਨੇ ਦੱਸਿਆ ਕਿ ਹਮਲਾਵਰ ਮਨੀ ਢਿੱਲੋਂ ਜੋ ਕਿ ਸੁਲਤਾਨਵਿੰਡ ਇਲਾਕੇ ਦਾ ਰਹਿਣ ਵਾਲਾ ਹੈ, ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)