ਅੰਮ੍ਰਿਤਪਾਲ ਨੇ ਡਿਬਰੂਗੜ੍ਹ ਜੇਲ੍ਹ ਤੋਂ ਲਿਖੀ ਚਿੱਠੀ, ਪੜ੍ਹੋ ਕੀ ਕੁਝ ਲਿਖਿਆ

0
402

ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ‘ਚ ਮੰਗਾਂ ਪੂਰੀਆਂ ਹੋਣ ਤੇ ਹੜਤਾਲ ਖਤਮ ਕਰਨ ਤੋਂ ਬਾਅਦ ਹੁਣ ਸਿੱਖ ਨੌਜਵਾਨਾਂ ਨੂੰ ਇਕ ਸੰਦੇਸ਼ ਲਿਖਿਆ ਹੈ, ਜਿਸ ‘ਚ ਉਸ ਨੇ ਆਪਣੇ ਸਾਥੀਆਂ ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਨੌਜਵਾਨਾਂ ਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਹਾ ਹੈ।

ਗੁਰੂ ਸਿਧਾਂਤ ਅਨੁਸਾਰ ਸ਼ਸਤਰ ਚੁੱਕਣਾ ਹੀ ਸਿੱਖਾਂ ਦਾ ਆਖਰੀ ਰਸਤਾ ਹੈ। ਸਿੱਖਾਂ ਲਈ ਗੁਰੂ ਸਾਹਿਬਾਨ ਤੋਂ ਬਿਨਾਂ ਹੋਰ ਕੋਈ ਮੁਕਤੀਦਾਤਾ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਆਪਣੇ ਰਾਜ ਤੋਂ ਬਿਨਾਂ ਸਿੱਖਾਂ ਦੇ ਕਤਲੇਆਮ ਨੂੰ ਰੋਕਣਾ ਅਸੰਭਵ ਹੈ। ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਦੇ ਚੜ੍ਹਦੇ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦੀ।

ਆਪਣੇ ਪੱਤਰ ਵਿਚ ਅੰਮ੍ਰਿਤਪਾਲ ਸਿੰਘ ਨੇ ਕੈਨੇਡਾ ਅਤੇ ਅਮਰੀਕਾ ਵਿਚ ਮਾਰੇ ਗਏ ਅੱਤਵਾਦੀ ਅਵਤਾਰ ਖੰਡਾ ਅਤੇ ਹਰਦੀਪ ਨਿੱਝਰ ਨੂੰ ਸਿੱਖ ਕੌਮ ਦੇ ਸ਼ਹੀਦ ਐਲਾਨਣ ਦੀ ਮੰਗ ਵੀ ਉਠਾਈ। ਅੰਮ੍ਰਿਤਪਾਲ ਸਿੰਘ ਨੇ ਇਕ ਵਾਰ ਫਿਰ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਿੱਖਾਂ ਨੂੰ ਇਸ ਤਰ੍ਹਾਂ ਮਾਰ ਕੇ ਉਨ੍ਹਾਂ ਦੀ ਸਿਆਸੀ ਚੇਤਨਾ ਨੂੰ ਢਾਹ ਨਹੀਂ ਲਗਾ ਸਕਦੀ।

ਵੇਖੋ ਵੀਡੀਓ

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ