ਮਰਸਿਡੀਜ਼ ਤੋਂ ਪੀਟਰ ਰੇਹੜੇ ਤੱਕ ਅੰਮ੍ਰਿਤਪਾਲ ਦਾ ਸਫਰ : ਜੁਗਾੜੂ ਰੇਹੜੇ ‘ਤੇ ਫਰਾਰ ਹੁੰਦਾ ਨਜ਼ਰ ਆਇਆ ਅੰਮ੍ਰਿਤਪਾਲ, ਤਸਵੀਰ ਵਾਇਰਲ

0
932

ਚੰਡੀਗੜ੍ਹ| ਅੰਮ੍ਰਿਤਪਾਲ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਅੰਮ੍ਰਿਤਪਾਲ ਪੁਲਿਸ ਦੀ ਪਹੁੰਚ ਤੋਂ ਹਾਲੇ ਵੀ ਬਾਹਰ ਹੈ। ਮਰਸਿਡੀਜ਼ ਤੋਂ ਫਰਾਰ ਹੋਣ ਪਿੱਛੋਂ ਅੰਮ੍ਰਿਤਪਾਲ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ਵਿਚ ਕਿਤੇ ਉਹ ਮਰਸਿਡੀਜ਼ ਵਿਚ ਘੁੰਮਦਾ ਨਜ਼ਰ ਆਇਆ ਸੀ। ਫਿਰ ਉਹ ਭੱਜਣ ਲਈ ਇਕ ਬਰੇਜ਼ਾ ਕਾਰ ਦੀ ਵਰਤੋਂ ਕਰਦਾ ਵੀ ਨਜ਼ਰ ਆਇਆ ਸੀ।

ਲੰਘੇ ਦਿਨ ਹੀ ਉਸਦੀ ਇਕ ਵੀਡੀਓ ਮੋਟਰਸਾਈਕਲ ਉਤੇ ਜਾਣ ਦੀ ਵੀ ਵਾਇਰਲ ਹੋਈ ਸੀ, ਜਿਸ ਵਿਚ ਉਸਨੇ ਆਪਣਾ ਭੇਸ ਬਦਲਿਆ ਹੋਇਆ ਸੀ। ਪਰ ਹੁਣ ਇਕ ਨਵੀਂ ਹੀ ਤਸਵੀਰ ਸਾਹਮਣੇ ਆਈ ਹੈ ,ਜਿਸ ਵਿਚ ਉਹ ਆਪਣੇ ਇਕ ਸਾਥੀ ਨਾਲ ਪੀਟਰ ਰੇਹੜੇ ਉਤੇ ਮੋਟਰਸਾਈਕਲ ਲੱਦ ਕੇ ਫਰਾਰ ਹੁੰਦਾ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਜਿਵੇਂ ਅੰਮ੍ਰਿਤਪਾਲ ਦੀ ਬਾਈਕ ਦਾ ਤੇਲ ਖਤਮ ਹੋ ਗਿਆ ਹੋਵੇ। ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਅਜੇ ਤੱਕ ਵੀ ਅੰਮ੍ਰਿਤਪਾਲ ਤੱਕ ਪਹੁੰਚ ਨਹੀਂ ਸਕੀ ਹੈ।

ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਦੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਕਾਫੀ ਹੈਰਾਨੀਜਨਕ ਲੱਗਦੀਆਂ ਹਨ।