ਅਜਨਾਲਾ ‘ਚ ਪ੍ਰਦਰਸ਼ਨ ਕਰਨ ਲਈ ਅੰਮ੍ਰਿਤਪਾਲ ਸਾਥੀਆਂ ਦੇ ਕਾਫਲੇ ਨਾਲ ਹੋਏ ਰਵਾਨਾ

0
369

ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਪਿੰਡ ਜੱਲੁਪੁਰ ਖੇੜਾ ਤੋਂ ਅਜਨਾਲਾ ਲਈ ਰਵਾਨਾ ਹੋਏ। ਅੰਮ੍ਰਿਤਪਾਲ ਸਿੰਘ ਨੇ 150 ਦੇ ਕਰੀਬ ਸਿੰਘਾਂ ਦਾ ਕਾਫ਼ਿਲਾ ਜੱਲੂਪੁਰ ਖੇੜਾ ਤੋਂ ਰਵਾਨਾ ਹੋਇਆ।

ਕੱਲ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਸੀ ਕਿ ਜਾਂ ਤਾਂ ਸਾਡੇ ਸਾਥੀਆਂ ‘ਤੇ ਦਰਜ ਕੀਤਾ ਮਾਮਲਾ ਰੱਦ ਕੀਤਾ ਜਾਵੇ, ਨਹੀਂ ਤਾਂ ਅਸੀਂ ਵੀ ਅਜਨਾਲੇ ਥਾਣੇ ਦੇ ਬਾਹਰ ਗ੍ਰਿਫਤਾਰੀਆਂ ਦੇਵਾਂਗੇ, ਜਿਸ ਕਾਰਨ ਅੱਜ ਅੰਮ੍ਰਿਤਪਾਲ ਸਿੰਘ ਪਿੰਡ ਜਲੂਪੁਰ ਖੈੜਾ ਤੋਂ ਆਪਣੇ ਸਿੰਘਾਂ ਦੇ ਨਾਲ ਅਜਨਾਲੇ ਲਈ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਸਾਡੇ ਸਾਥੀ ਤੂਫਾਨ ਸਿੰਘ ਦੀ ਗ੍ਰਿਫਤਾਰੀ ‘ਤੇ ਜਿਹੜਾ ਤਸ਼ੱਦਦ ਹੋਇਆ, ਉਸ ਖਿਲਾਫ ਅੱਜ ਅਸੀਂ ਅਜਨਾਲੇ ਥਾਣੇ ਦਾ ਘਿਰਾਓ ਤੇ ਗ੍ਰਿਫਤਾਰੀਆਂ ਦੇਣ ਲਈ ਜਾ ਰਿਹਾ ਹੈ।