ਚੰਡੀਗੜ੍ਹ | ਵਿਧਾਨ ਸਭਾ ‘ਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਉਠ ਗਿਆ ਹੈ। ਅਕਾਲੀ ਦਲ ਨੇ ਕੀਤਾ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ‘ਤੇ NSA ਲਗਾਉਣਾ ਗਲਤ ਹੈ। ਅਕਾਲੀ ਦਲ ਬਾਦਲ ਨੇ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਧੱਕਾ ਕਰ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਕਾਨੂੰਨ ਦੇ ਦਾਇਰੇ ਵਿਚ ਹੀ ਰਹਿ ਕੇ ਕਾਰਵਾਈ ਸਰਕਾਰ ਕਰੇ।
ਉਥੇ ਹੀ ਭਾਜਪਾ ਨੇ ਅੰਮ੍ਰਿਤਪਾਲ ‘ਤੇ ਕਾਰਵਾਈ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਦੇਸ਼ ਨੂੰ ਤੋੜਨ ਵਾਲਿਆਂ ‘ਤੇ ਐਕਸ਼ਨ ਹੋਣਾ ਜ਼ਰੂਰੀ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਅਮਨ-ਭਾਈਚਾਰਾ ਕਾਇਮ ਰੱਖਣਾ ਅਹਿਮ ਹੈ। ਸਰਕਾਰ ਇਸ ਮਸਲੇ ‘ਤੇ ਵਧੀਆ ਕੰਮ ਕਰ ਰਹੀ ਹੈ। ਨੁਕਤਾਚੀਨੀ ਦਾ ਸਮਾਂ ਨਹੀਂ ਹੈ, ਚੱਟਾਨ ਵਾਂਗ ਨਾਲ ਖੜ੍ਹੇ ਹਾਂ।