ਕਿਸਾਨਾਂ ਦੇ ਸੰਘਰਸ਼ ਵਿਚਾਲੇ ਪੈਟਰੋਲ ਪੰਪ ਮਾਲਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਹੜਤਾਲ ਦਾ ਐਲਾਨ

0
13477

Petrol Pump Strike : ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਪੈਟਰੋਲ ਪੰਪ ਮਾਲਕ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਪੈਟਰੋਲ ਪੰਪ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ 22 ਫਰਵਰੀ ਨੂੰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਜਦਕਿ 15 ਫਰਵਰੀ ਨੂੰ ਨੋ ਪਰਚੇਸ ਡੇ ਰਹੇਗਾ ਅਤੇ 22 ਫਰਵਰੀ ਨੂੰ ਨੋ ਸੇਲ ਡੇ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਪੈਟਰੋਲ ਪੰਪ ਮਾਲਕ ਬੇਸ਼ੱਕ ਆਪਣੇ ਕਮਿਸ਼ਨ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ। ਪਰ ਇੱਥੇ ਵਿਚਾਲੇ ਕੋਈ ਮਸਲਾ ਹੱਲ ਹੁੰਦਾ ਨਾ ਦੇਖਦੇ ਹੋਏ, ਹੁਣ ਪੈਟਰੋਲ ਪੰਪ ਮਾਲਕਾਂ ਨੇ ਐਲਾਨ ਕੀਤਾ ਹੈ ਕਿ 15 ਤਰੀਕ ਨੂੰ ਸੂਬੇ ਭਰ ਦੇ ਪੈਟਰੋਲ ਪੰਪ ‘ਤੇ ਨੋ ਪਰਚੇਜ ਡੇ ਕਰਕੇ ਪ੍ਰਦਰਸ਼ਨ ਕਰਾਂਗੇ। ਜਦਕਿ 22 ਫਰਵਰੀ ਨੂੰ ਸੂਬੇ ਭਰ ਵਿੱਚ ਪੈਟਰੋਲ ਪੰਪ ਮਾਲਕ ਹੜਤਾਲ ‘ਤੇ ਰਹਿਣਗੇ।

ਪੈਟਰੋਲ ਪੰਪ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦੀ ਇਸ ਕਾਲ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਹਾਮਣਾ ਕਰਨਾ ਪਵੇਗਾ ਪਰ ਉਹ ਆਪਣੀਆਂ ਮੰਗਾਂ ਲਈ ਪੈਟਰੋਲ ਪੰਪ ਬੰਦ ਕਰਨ ਲਈ ਮਜਬੂਰ ਹਨ। ਇਸ ਲਈ 22 ਤਰੀਕ ਨੂੰ ਨੋ ਸੇਲ ਦੇ ਚਲਦਿਆਂ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਜੋ ਉਹ ਸਮੇਂ ਦੀਆਂ ਸਰਕਾਰਾਂ ਤੱਕ ਆਪਣੇ ਅਵਾਜ਼ ਪਹੁੰਚਾ ਸਕਣ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾ ਸਕਣ ਹੈ।