ਜ਼ਿਲ੍ਹੇ ਦੇ ਸਮੂਹ ਵਿਧਾਨ ਹਲਕਿਆਂ ’ਚ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਅਤੇ ਸਮਾਗਮਾਂ ਲਈ ਪ੍ਰਵਾਨਗੀ ਸੈਲ ਸਥਾਪਿਤ – ਜ਼ਿਲ੍ਹਾ ਚੋਣ ਅਫ਼ਸਰ

0
4045

ਜਲੰਧਰ, 17 ਮਾਰਚ | ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣ-2024 ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਅਤੇ ਸਮਾਗਮਾਂ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਅਗਵਾਈ ਵਿੱਚ ਪ੍ਰਵਾਨਗੀ ਸੈਲ ਸਥਾਪਿਤ ਕਰਨ ਤੋਂ ਇਲਾਵਾ ਚੋਣ ਰੈਲੀਆਂ ਅਤੇ ਸਮਾਗਮਾਂ ਲਈ ਢੁਕਵੇਂ ਸਥਾਨਾਂ ਦੀ ਚੋਣ ਕੀਤੀ ਗਈ ਹੈ।

ਸ੍ਰੀ ਸਾਰੰਗਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 33-ਕਰਤਾਰਪੁਰ ਵਿਖੇ ਚੋਣ ਮੀਟਿੰਗਾਂ ਤੇ ਸਮਾਗਮਾਂ ਲਈ ਦਾਣਾ ਮੰਡੀ ਕਰਤਾਰਪੁਰ ਤੇ ਦਾਣਾ ਮੰਡੀ ਖਹਿਰਾ ਮਾਝਾ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ ਲਈ ਚੋਣ ਮੀਟਿੰਗਾਂ ਅਤੇ ਸਮਾਗਮਾਂ ਲਈ ਟਾਹਲੀਆਂ ਵਾਲਾ ਚੌਕ ਭਾਰਗੋ ਕੈਂਪ, ਬਾਬਾ ਬੁੱਢਾ ਮੱਲ ਗਰਾਊਂਡ, ਮਾਡਲ ਹਾਊਸ ਪਾਰਕ, ਦੁਸਹਿਰਾ ਗਰਾਊਂਡ ਨੇੜੇ ਘਾਹ ਮੰਡੀ ਚੌਕ, ਬਸਤੀ ਸ਼ੇਖ, ਨੇੜੇ ਮਧੁਬਨ ਪਬਲਿਕ ਸਕੂਲ, ਪਾਰਕ ਇਨਕਲੇਵ, ਗਲੀ ਨੰ.1 ਅਖਰੀ ਟੀ-ਪੁਆਇੰਟ, ਗਰੋਵਰ ਕਲੋਨੀ ਪਾਰਕ 120 ਫੁੱਟ ਰੋਡ, ਕਟਿਹੈਰਾ ਮੁਹੱਲਾ ਪਾਰਕ ਬਸਤੀ ਬਾਵਾ ਖੇਲ, ਨੇੜੇ ਖਹਿਰਾ ਪੈਲੇਸ ਬਸਤੀ ਮਿੱਠੂ, ਦੁਸਹਿਰਾ ਗਰਾਊਂਡ ਨੇੜੇ ਐਸ.ਪੀ. ਪ੍ਰਾਇਮ ਸਕੂਲ, ਨਿਊ ਦਿਓਲ ਨਗਰ, ਮਧੁਬਨ ਕਲੋਨੀ ਪਾਰਕ, ਪਾਰਕ ਦੇ ਸਾਹਮਣੇ ਗੁਰੂ ਨਾਨਕ ਪਬਲਿਕ ਸਕੂਲ ਅਤੇ ਰਾਜ ਨਗਰ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 32-ਸ਼ਾਹਕੋਟ ਵਿਖੇ ਦਾਣਾ ਮੰਡੀ ਮਹਿਤਪੁਰ, ਦਾਣਾ ਮੰਡੀ ਰੂਪੇਵਾਲ, ਦਾਣਾ ਮੰਡੀ ਗਿੱਦੜ ਪਿੰਡੀ, ਇੰਦਰਾ ਮੰਡੀ ਲੋਹੀਆਂ ਖਾਸ, ਜਨਤਾ ਮੰਡੀ ਲੋਹੀਆਂ ਖਾਸ, ਦਾਣਾ ਮੰਡੀ ਮਲਸੀਆਂ, ਦਾਣਾ ਮੰਡੀ ਪਰਜੀਆਂ, ਦਾਣਾ ਮੰਡੀ ਸਹਿਲ ਜਗੀਰ, ਦਾਣਾ ਮੰਡੀ ਲਸੂੜੀ, ਦਾਣਾ ਮੰਡੀ ਪੂਨੀਆਂ, ਦਾਣਾ ਮੰਡੀ ਕੁਹਾੜ ਕਲਾਂ, ਦਾਣਾ ਮੰਡੀ ਕਮਾਲਪੁਰ,ਦਾਣਾ ਮੰਡੀ ਮਹਿਰਾਜਵਾਲ, ਦਾਣਾ ਮੰਡੀ ਨੱਲ੍ਹ, ਦਾਣਾ ਮੰਡੀ ਟੁਰਨਾ, ਦਾਣਾ ਮੰਡੀ ਬਘੇਲਾ, ਦਾਣਾ ਮੰਡੀ ਸੰਗੋਵਾਲ, ਦਾਣਾ ਮੰਡੀ ਕੁਲਾਰਾ ਅਤੇ ਦਾਣਾ ਮੰਡੀ ਤਲਵੰਡੀ ਸੰਘੇੜਾ ਤੇ ਦਾਣਾ ਮੰਡੀ ਸ਼ਾਹਕੋਟ ਚੋਣ ਰੈਲੀਆਂ ਅਤੇ ਸਮਾਰੋਹਾਂ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 31-ਨਕੋਦਰ ਵਿਖੇ ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ, ਨਕੋਦਰ, ਦੁਸ਼ਹਿਰਾ ਗਰਾਊਂਡ ਨੇੜੇ ਬੱਸ ਸਟੈਂਡ ਨੂਰਮਹਿਲ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 38-ਆਦਮਪੁਰ ਵਿਖੇ ਚੋਣ ਰੈਲੀਆਂ ਅਤੇ ਸਮਾਰੋਹਾਂ ਲਈ ਦੁਸਹਿਰਾ ਗਰਾਊਂਡ ਆਦਮਪੁਰ, ਦਾਣਾ ਮੰਡੀ ਭੋਗਪੁਰ, ਦਾਣਾ ਮੰਡੀ ਅਲਾਵਲਪੁਰ, ਦਾਣਾ ਮੰਡੀ ਧਨੌਰ, ਦਾਣਾ ਮੰਡੀ ਆਦਮਪੁਰ, ਸਟੇਡੀਅਮ ਸੰਘਵਾਲ, ਗਰਾਊਂਡ ਪਿੰਡ ਕਿੰਗਰਾ ਚੋਵਾਲਾ ਅਤੇ ਗਰਾਊਂਡ ਪਿੰਡ ਰਸਤਗੋ ਨਿਸ਼ਚਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਲੋਕ ਸਭਾ ਚੋਣਾ-2024 ਦੌਰਾਨ ਵਿਧਾਨ ਸਭਾ ਹਲਕਾ 36-ਜਲੰਧਰ ਉਤਰੀ ਵਿਖੇ ਦਾਣਾ ਮੰਡੀ ਜਲੰਧਰ, ਨਿਊ ਸਬਜ਼ੀ ਮੰਡੀ ਮਕਸੂਦਾਂ, ਜਲੰਧਰ, ਪਠਾਨਕੋਟ ਚੌਕ ਗਰਾਊਂਡ ਜਲੰਧਰ, ਦੁਸਹਿਰਾ ਗਰਾਊਂਡ ਦੋਆਬਾ ਕਾਲਜ ਦੇ ਪਿਛੇ ਜਲੰਧਰ, ਬਰਲਟਨ ਪਾਰਕ ਜਲੰਧਰ, ਬੇਅੰਤ ਸਿੰਘ ਪਾਰਕ ਫੋਕਲ ਪੁਆਇੰਟ ਜਲੰਧਰ ਅਤੇ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ।

ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 35-ਜਲੰਧਰ ਕੇਂਦਰੀ ਵਿਖੇ ਚੋਣ ਮੀਟਿੰਗਾਂ ਤੇ ਸਮਾਰੋਹਾਂ ਲਈ ਲਾਇਲਪੁਰ ਖਾਲਸਾ ਕਾਲਜ ਜੀ.ਟੀ.ਰੋਡ ਜਲੰਧਰ, ਲਾਇਲਪੁਰ ਖਾਲਸਾ ਕਾਲਜ ਫਾਰ ਵੂਮੇਨ ਜੀ.ਟੀ.ਰੋਡ ਜਲੰਧਰ, ਪੁੱਡਾ ਗਰਾਊਂਡ ਲਾਡੋਵਾਲੀ ਰੋਡ, ਜਲੰਧਰ, ਪੁੱਡਾ ਕੰਪਲੈਕਸ ਲਾਡੋਵਾਲੀ ਰੋਡ ਜਲੰਧਰ, ਪੀ.ਏ.ਪੀ. ਗਰਾਊਂਡ ਜੀ.ਟੀ.ਰੋਡ ਜਲੰਧਰ, ਦੁਸਹਿਰਾ ਗਰਾਊਂਡ ਦਕੋਹਾ ਰੋਡ ਰਾਮਾ ਮੰਡੀ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਲੱਧੇਵਾਲੀ ਜਲੰਧਰ, ਚੁਗਿੱਟੀ ਪਾਰਕ ਲੱਧੇਵਾਲੀ ਰੋਡ ਜਲੰਧਰ, ਜੇ.ਸੀ. ਰਿਜੋਰਟ ਜੀ.ਟੀ.ਰੋਡ ਜਲੰਧਰ, ਜੇ.ਸੀ.ਪੈਲੇਸ ਰਾਮਾ ਮੰਡੀ, ਜਲੰਧਰ, ਅਮਰ ਪੈਲੇਸ ਤੱਲਣ ਰੋਡ ਰਾਮਾ ਮੰਡੀ ਜਲੰਧਰ, ਢਿਲੋਂ ਪੈਲੇਸ ਤੱਲਣ ਰੋਡ ਰਾਮਾ ਮੰਡੀ ਜਲੰਧਰ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 37-ਜਲੰਧਰ ਕੈਂਟ ਲਈ ਨਿਊ ਜਵਾਹਰ ਪਾਰਕ ਜਲੰਧਰ, ਦੁਸਹਿਰਾ ਗਰਾਊਂਡ ਜਲੰਧਰ, ਜੰਝ ਘਰ ਖੁਸਰੋਪੁਰ, ਜਲੰਧਰ, ਕਮਿਊਨਟੀ ਹਾਲ ਅਲਾਦੀਨਪੁਰ, ਹਾਕੀ ਸਟੇਡੀਅਮ ਸੰਸਾਰਪੁਰ, ਫੁਟਬਾਲ ਗਰਾਊਂਡ ਧੀਨਾ, ਭਾਈ ਦਿਆਲ ਜੀ ਪਾਰਕ ਜੀ.ਟੀ.ਬੀ.ਨਗਰ ਜਲੰਧਰ, ਮੋਤਾ ਸਿੰਘ ਨਗਰ ਪਾਰਕ ਜਲੰਧਰ, ਦੁਸਹਿਰਾ ਗਰਾਊਂਡ ਜੰਡਿਆਲਾ, ਦਾਣਾ ਮੰਡੀ ਜਮਸ਼ੇਰ ਅਤੇ ਡਿਫੈਂਸ ਕਲੋਨੀ, ਜਲੰਧਰ ਕੈਂਟ ਆਦਿ ਥਾਵਾਂ ਚੋਣ ਮੀਟਿੰਗਾਂ ਤੇ ਸਮਾਗਮਾਂ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ-30 ਫਿਲੌਰ ਵਿਖੇ ਚੋਣ ਮੀਟਿੰਗਾਂ ਅਤੇ ਸਮਾਗਮਾਂ ਲਈ ਛਿੰਝ ਗਰਾਊਂਡ ਪਿੰਡ ਤੇਹਿੰਗ, ਸਟੇਡੀਅਮ ਪੰਚਾਇਤ ਘਰ ਪਿੰਡ ਮੁਠੱਡਾ ਕਲਾਂ, ਸਰਕਾਰੀ ਸਟੇਡੀਅਮ ਪਿੰਡ ਬੜਾ ਪਿੰਡ, ਦੁਸਹਿਰਾ ਗਰਾਊਂਡ ਪਿੰਡ ਰੁੜਕਾ ਕਲਾਂ, ਸਰਕਾਰੀ ਸਟੇਡੀਅਮ ਅੱਟਾ ਅਤੇ ਸਰਕਾਰੀ ਗਰਾਊਂਡ ਪਿੰਡ ਰੁੜਕਾ ਖੁਰਦ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੋਕ ਸਭਾ ਚੋਣ-2024 ਦੌਰਾਨ ਚੋਣ ਰੈਲੀਆਂ ਦੀ ਪ੍ਰਵਾਨਗੀ ਜਾਰੀ ਕਰਦੇ ਸਮੇਂ ਚੋਣ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਦੱਸਿਆ ਕਿ ‘ਪਹਿਲਾ ਆਓ-ਪਹਿਲਾਂ ਪਾਓ’ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਸਬੰਧਿਤ ਪਾਰਟੀਆਂ ਤੇ ਉਮੀਦਵਾਰਾਂ ਨੂੰ ਰੈਲੀਆਂ ਅਤੇ ਪ੍ਰੋਗਰਾਮਾਂ ਦੀ ਪ੍ਰਵਾਨਗੀ ਦਿੱਤੀ ਜਾਵੇ।

ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਵਾਨਗੀ ਜਾਰੀ ਕਰਨ ਤੋਂ ਪਹਿਲਾਂ ਜਿਸ ਸਥਾਨ,ਗਰਾਊਂਡ ਉਤੇ ਰਾਜਸੀ ਪਾਰਟੀਆਂ ਵਲੋਂ ਰੈਲੀ ਤੇ ਪ੍ਰੋਗਰਾਮ ਕਰਵਾਇਆ ਜਾਣਾ ਹੈ ਉਸ ਦੇ ਮਾਲਕ, ਸਬੰਧਿਤ ਵਿਭਾਗ ਅਤੇ ਫਰਮ ਪਾਸੋਂ ਲਿਖਤੀ ਸਹਿਮਤੀ ਲਾਜ਼ਮੀ ਲੈਣ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਕੋਵਿਡ-19 ਦੇ ਪ੍ਰੋਟੋਕਾਲ ਦੀ ਇੰਨ-ਬਿੰਨ੍ਹ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾਵੇ।