ਯਾਤਰਾ ਕਰਨ ਵਾਲੇ ਧਿਆਨ ਦੇਣ, ਪੰਜਾਬ ‘ਚ ਅੱਜ ਸਾਰੀਆਂ ਰੇਲਾਂ ਬੰਦ ਰਹਿਣਗੀਆਂ

0
433

ਜਲੰਧਰ . ਪੰਜਾਬ ਵਿਚ ਪਿਛਲੇ 14 ਦਿਨਾਂ ਤੋਂ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਕਰਕੇ ਸੂਬੇ ਵਿਚ ਵੀਰਵਾਰ ਨੂੰ ਲਗਾਤਾਰ 15ਵੇਂ ਦਿਨ ਵੀ ਰੇਲ ਸੇਵਾਵਾਂ ਬਿਲਕੁਲ ਠੱਪ ਰਹਿਣਗੀਆਂ। ਰੇਲਵੇਂ ਮੁੱਖੀ ਦੀਪਕ ਕੁਮਾਰ ਨੇ ਦੱਸਿਆ ਕਿ 8 ਅਕਤੂਬਰ ਨੂੰ ਪੰਜਾਬ ਵਿਚ ਸਾਰੀਆਂ ਰੇਲਵੇਂ ਸੇਵਾਵਾਂ ਬੰਦ ਰਹਿਣਗੀਆਂ।

ਰੇਲ ਮੰਡਲ ਫਿਰੋਜ਼ਪੁਰ ਦੇ ਮੁੱਖੀ ਨੇ ਦੱਸਿਆ ਕਿ ਵਿਭਾਗ ਵਲੋਂ ਦੋ ਰੇਲੀ ਗੱਡੀਆਂ ਜੰਮੂ ਤਵੀ-ਨਵੀਂ ਦਿੱਲੀ ਤੇ ਨਵੀਂ ਦਿੱਲੀ-ਜੰਮੂ ਤਵੀਂ ਨੂੰ ਵੀਰਵਾਰ ਰੋਕ ਦਿੱਤਾ ਗਿਆ ਹੈ। ਜਦਕਿ ਮੁੰਬਾਈ ਸੈਂਟਰਲ ਅੰਮ੍ਰਿਤਸਰ, ਬ੍ਰਿੰਦਾ ਟਰਮੀਨਲ- ਅੰਮ੍ਰਿਤਸਰ, ਧਨਬਾਦ-ਫਿਰੋਜ਼ਪੁਰ, ਜੈਨਗਰ-ਅੰਮ੍ਰਿਤਸਰ, ਨਵੀਂ ਦਿੱਲੀ ਊਨਾ, ਨਿਊਜਲਪਾਈਗੁੱਡੀ-ਅੰਮ੍ਰਿਤਸਰ ਗੱਡੀਆਂ ਨੂੰ ਅੰਬਾਲਾ ਤੋਂ ਵਾਪਸ ਮੋੜ ਦਿੱਤਾ ਜਾਵੇਗਾ।

ਇਸ ਤਰ੍ਹਾਂ ਹੀ ਨੰਦੇੜ ਜਾਣ ਵਾਲੀ ਗੱਡੀ ਨੂੰ ਨਵੀਂ ਦਿੱਲੀ ਤੋਂ ਵਾਪਸ ਕੀਤਾ ਜਾਵੇਗਾ।