ਪੰਜਾਬ ‘ਚ ਫਿਰ ਬੰਦ ਸਾਰੇ ਸਕੂਲ-ਕਾਲਜ, ਸੁਣੋ ਹੋਰ ਕੀ-ਕੀ ਲੱਗੀਆਂ ਪਾਬੰਦੀਆਂ

0
28255

ਪੰਜਾਬ | ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ ‘ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਰਫਿਊ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।

ਸਕੂਲ-ਕਾਲਜ, ਕੋਚਿੰਗ ਸੈਂਟਰ, ਜਿੰਮ, ਸਟੇਡੀਅਮ ਅਤੇ ਸਵੀਮਿੰਗ ਪੂਲ ਬੰਦ ਵੀ ਬੰਦ ਕਰ ਦਿੱਤੇ ਗਏ ਹਨ।

ਹੋਟਲ ਅਤੇ ਰੈਸਟੋਰੈਂਟ 50 ਫੀਸਦ ‘ਤੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਏਸੀ ਬੱਸਾਂ ਵਿੱਚ ਅੱਧੀ ਸਮੱਰਥਾ ਨਾਲ ਸਵਾਰੀਆਂ ਹੀ ਬੈਠ ਸਕਦੀਆਂ ਹਨ।

ਸਥਿਤੀ ਵਿਗੜਦੀ ਵੇਖ ਪੰਜਾਬ ਹਰਿਆਣਾ ਹਾਈਕੋਰਟ ਨੇ ਸਰੀਰਕ ਸੁਣਵਾਈ ਰੋਕ ਦਿੱਤੀ ਹੈ। ਹੁਣ ਸਿਰਫ ਵਰਚੁਅਲ ਸੁਣਵਾਈ ਹੋਵੇਗੀ। ਫਿਲਹਾਲ ਇਹ ਹੁਕਮ 5 ਤੋਂ 14 ਜਨਵਰੀ ਤੱਕ ਲਾਗੂ ਰਹਿਣਗੇ।

ਵੇਖੋ ਵੀਡੀਓ