ਡੇਰਾ ਬਾਬਾ ਜਗਤਾਰ ਸਿੰਘ ਲੁੱਟ ਕੇਸ ਦੇ ਸਾਰੇ 6 ਸ਼ੱਕੀ ਗਿਰਫਤਾਰ, ਚੋਰੀ ਹੋਇਆ ਪੈਸਾ ਬਰਾਮਦ

0
410

ਚੰਡੀਗੜ. ਪੰਜਾਬ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ ਲੁੱਟ ਦੇ ਕੇਸ ਨੂੰ ਕੁੱਝ ਦਿਨਾਂ ਵਿਚ ਹੀ ਸੁਲਝਾ ਦਿੱਤਾ। ਸਾਰੇ 6 ਸ਼ੱਕੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਚੋਰੀ ਹੋਈ 1.66 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 1.13 ਕਰੋੜ ਰੁਪਏ ਦੀ ਨਕਦੀ ਤਰਨ ਤਾਰਨ ਪੁਲਿਸ ਨੇ ਬਰਾਮਦ ਕੀਤੀ ਜਦਕਿ ਅੰਮ੍ਰਿਤਸਰ ਪੁਲਿਸ ਨੇ 53 ਲੱਖ ਰੁਪਏ ਬਰਾਮਦ ਕੀਤੇ। ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬਾਬਾ ਭੂੰਡੀ, ਤਰਸੇਮ ਸਿੰਘ ਉਰਫ ਗ੍ਰੋਟਾ, ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਰਸੇਮ ਸਿੰਘ, ਸੁਖਚੈਨ ਸਿੰਘ ਚੈਨਾ ਪੁੱਤਰ ਪ੍ਰੇਮ ਸਿੰਘ (ਸਾਰੇ ਨਿਵਾਸੀ ਪਿੰਡ ਖੁਰਮਣੀਆਂ, ਅੰਮ੍ਰਿਤਸਰ) ਅਤੇ ਸਤਨਾਮ ਸਿੰਘ ਉਰਫ ਸੱਤਾ ਅਤੇ ਰਵੀ ਪੁੱਤਰ ਇਕਬਾਲ ਸਿੰਘ (ਦੋਵੇਂ ਵਸਨੀਕ ਪਿੰਡ ਸੰਘਾ) ਥਾਣਾ ਸਦਰ ਤਰਨਤਾਰਨ ਵਜੋਂ ਹੋਈ ਹੈ।

24 ਫਰਵਰੀ ਨੂੰ ਪੁਲਿਸ ਨੇ ਕੀਤਾ ਸੀ ਕੇਸ ਦਰਜ

24 ਫਰਵਰੀ ਦੀ ਰਾਤ ਨੂੰ ਹੋਈ ਲੁੱਟ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਸੀਸੀਟੀਵੀ ਫੁਟੇਜ ਦੇ ਅਧਾਰ ਤੇ, ਪੁਲਿਸ ਨੇ ਮੁਲਜ਼ਮ ਦੀ ਸਹੀ ਪਛਾਣ ਕੀਤੀ, ਜੋਕਿ ਅੰਮ੍ਰਿਤਸਰ ਵੱਲ ਭੱਜ ਗਏ ਸਨ। ਜਦਕਿ ਸੁਖਚੈਨ ਸਿੰਘ ਨੂੰ 28 ਫਰਵਰੀ ਨੂੰ ਗਿਰਫਤਾਰ ਕੀਤਾ ਗਿਆ ਸੀ, ਅਗਲੇ ਦਿਨ ਸਤਨਾਮ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ। ਹੁਣ ਤੱਕ ਹੋਈ ਪੜਤਾਲ ਤੋਂ ਇਹ ਪਤਾ ਲੱਗਿਆ ਕਿ ਗੁਰੂ ਨਾਨਕ ਮਲਟੀਸਪੈਸ਼ਲਿਟੀ ਹਸਪਤਾਲ ਨੇੜੇ ਸਥਿਤ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਡਰਾਈਵਰ ਵਜੋਂ  ਕੰਮ ਕਰਦੇ ਸਤਨਾਮ ਸਿੰਘ ਨੇ ਹੀ ਸਾਰੀ ਲੁੱਟ ਦੀ ਯੋਜਨਾ ਬਣਾਈ ਸੀ ਅਤੇ ਉਹ ਹੀ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ ਕਰਤਾ ਸੀ। ਸਤਨਾਮ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾਉਣ ਅਤੇ ਟੀਮ ਬਣਾਉਣ ਲਈ ਸੁਖਚੈਨ ਸਿੰਘ ਨਾਲ ਸੰਪਰਕ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਸੁਖਚੈਨ ਸਿੰਘ ਮਜ਼ਬੂਤ ਅਪਰਾਧਿਕ ਪਿਛੋਕੜ ਵਾਲਾ ਹੈ।

ਲੁੱਟ ਲਈ ਸਵਿਫਟ ਕਾਰ ਵਿੱਚ ਆਏ ਸਨ ਪੰਜ ਮੁਲਜ਼ਮ

ਡੀਜੀਪੀ ਨੇ ਦੱਸਿਆ ਕਿ ਸੁਖਚੈਨ ਸਿੰਘ, ਜੋ ਹਾਲ ਹੀ ਵਿੱਚ ਅੰਮ੍ਰਿਤਸਰ ਜੇਲ ਤੋਂ ਬਾਹਰ ਆਇਆ ਸੀ ਅਤੇ ਫਿਰ ਦੂਜੇ ਮੁਲਜ਼ਮਾਂ ਸਮੇਤ ਗਿਰਫਤਾਰ ਕਰ ਲਿਆ ਗਿਆ ਸੀ। ਸੁਖਚੈਨ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਪੰਜ ਮੁਲਜ਼ਮ ਲੁੱਟ ਦੀ ਰਾਤ ਨੂੰ ਇੱਕ ਸਵਿਫਟ ਕਾਰ ਵਿੱਚ ਡੇਰੇ ਆਏ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਹਥਿਆਰ ਨਹੀਂ ਵਰਤਿਆ ਗਿਆ ਸੀ। ਡਕੈਤੀ ਦੌਰਾਨ ਵਰਤੀ ਗਈ ਸਵਿੱਫਟ ਕਾਰ  ਬਲਵਿੰਦਰ ਸਿੰਘ ਕੋਲੋਂ ਬਰਾਮਦ ਕੀਤੀ ਗਈ। ਤਰਨਤਾਰਨ ਪੁਲਿਸ ਨੇ ਇਕ ਲੱਖ ਰੁਪਏ ਬਰਾਮਦ ਕੀਤੇ। ਸੁਖਚੈਨ ਸਿੰਘ ਦੇ ਘਰੋਂ ਚੋਰੀ ਕੀਤੀ ਗਈ ਨਗਦੀ ਦੇ 12 ਲੱਖ ਰੁਪਏ ਅਤੇ ਸਤਨਾਮ ਸਿੰਘ ਦੇ ਘਰੋਂ ਕਰੀਬ 5.65 ਲੱਖ ਰੁਪਏ ਬਰਾਮਦ ਕੀਤੇ ਗਏ। ਸੁਖਚੈਨ ਸਿੰਘ ਦੀ ਹੋਰ ਪੁੱਛਗਿੱਛ ਦੇ ਅਧਾਰ ਤੇ 5 ਮਾਰਚ ਨੂੰ  ਡੀਐਸਪੀ/ਕ੍ਰਾਈਮ ਦੀ ਅਗਵਾਈ ਵਾਲੀ ਟੀਮ ਵੱਲੋਂ ਪ੍ਰਾਪਰਟੀ, ਤਰਨ ਤਾਰਨ ਵਿਰੁੱਧ 95.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।