ਐਸ਼ਵਰਿਆ ਤੇ ਆਰਾਧਿਆ ‘ਚ ਆਏ ਕੋਰੋਨਾ ਦੇ ਲੱਛਣ, ਹਸਪਤਾਲ ਕਰਵਾਇਆ ਭਰਤੀ

0
685

ਮੁੰਬਾਈ . ਬਾਲੀਵੁੱਡ ਐਕਟਰ ਐਸ਼ਵਰਿਆ ਰਾਏ ਬੱਚਨ ਤੇ ਬੇਟੀ ਆਰਾਧਿਆ ਬੱਚਨ ਨੂੰ ਹਲਕੇ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਭਰਤੀ ਕਰਵਾ ਗਿਆ ਹੈ।

11 ਜੁਲਾਈ ਨੂੰ ਅਮਿਤਾਭ ਬੱਚਨ ਕੋਰੋਨਾ ਲਈ ਪਾਜ਼ੀਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਅਭਿਸ਼ੇਕ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਤੇ ਨਾਨਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਐਸ਼ਵਰਿਆ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੋਨਾਂ ਨੂੰ ਘਰ ਵਿੱਚ ਹੀ ਅਲਹਿਦਗੀ ‘ਚ ਰੱਖਿਆ ਗਿਆ ਸੀ।

ਅੱਜ ਥੋੜੇ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਐਸ਼ਵਰਿਆ ਤੇ ਅਰਾਧਿਆ ਨੂੰ ਵੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਅਮਿਤਾਭ ਬਚਨ ਦੀ ਧਰਮ ਪਤਨੀ ਜਯਾ ਬੱਚਨ ਤੇ ਬਾਕੀ ਪਰਵਾਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।