ਚਿੱਟੇ ਦਾ ਟੀਕਾ ਲਗਾਉਣ ਮਗਰੋਂ ਨੌਜਵਾਨ ਦੀ ਤੜਫ-ਤੜਫ ਕੇ ਹੋਈ ਮੌਤ

0
405

ਡੇਰਾਬੱਸੀ, 2 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡੇਰਾਬੱਸੀ ’ਚ ਇਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਉਸ ਦੀ ਪਛਾਣ ਮੁਨੀਸ਼ 25 ਸਾਲ ਪੁੱਤਰ ਕਾਲਾ ਵਾਸੀ ਪਰਾਗਪੁਰ ਵਜੋਂ ਹੋਈ ਹੈ, ਜੋ ਕਿ ਕਾਰ ਚਲਾਉਂਦਾ ਸੀ। ਉਹ ਨਸ਼ੇ ਦਾ ਆਦੀ ਸੀ ਅਤੇ ਬਾਅਦ ਵਿਚ ਚਿੱਟੇ ਦੇ ਟੀਕੇ ਲਗਾਉਣ ਲੱਗ ਪਿਆ। ਸ਼ਨੀਵਾਰ ਸ਼ਾਮ ਨੂੰ ਉਸਦੀ ਮੌਤ ਓਵਰਡੋਜ਼ ਕਾਰਨ ਹੋ ਗਈ।

ਜਾਣਕਾਰੀ ਅਨੁਸਾਰ ਮੁਨੀਸ਼ ਇਕ ਫੈਕਟਰੀ ਵਿਚ ਕਾਰ ਚਾਲਕ ਸੀ। 3 ਮਹੀਨੇ ਪਹਿਲਾਂ ਮੁਨੀਸ਼ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫੀ ਹੱਦ ਤਕ ਠੀਕ ਹੋ ਗਿਆ ਸੀ। ਲੋਕਾਂ ਮੁਤਾਬਕ ਸ਼ਹਿਰ ’ਚ ਨਸ਼ਾ ਵਿਕਣ ਕਾਰਨ ਮੁਨੀਸ਼ ਨੇ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਸ਼ਾਮ ਨੂੰ ਟੀਕਾ ਲਗਾਉਣ ਤੋਂ ਬਾਅਦ ਉਸ ਨੇ ਘਰ ’ਚ ਤੜਫਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਤਕ ਉਸ ਦੇ ਪਰਿਵਾਰ ਵਾਲੇ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲੈ ਕੇ ਆਏ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।