ਧਮਕੀ ਦੇ ਕੇ ਦਵਾਈ ਲੈਣ ਤੋਂ ਬਾਅਦ ਅਮਰੀਕਾ ਨੇ ਪੀਐਮ ਮੋਦੀ ਨਾਲ ਟਵੀਟਰ ‘ਤੇ ਤੋੜੀ ਯਾਰੀ

0
885

ਨਵੀਂ ਦਿੱਲੀ . ਹਾਈਡ੍ਰੋਕਸਾਈਕਲੋਰੋਕਿਨ ਦਵਾਈ ਲੈਣ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਆਪਣਾ ਸੱਚਾ ਮਿੱਤਰ ਦੱਸਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਰੁਖ ਬਦਲ ਲਿਆ ਹੈ। ਦਵਾਈ ਮਿਲਣ ਤੋਂ ਬਾਅਦ ਹੁਣ ਵਾਈਟ ਹਾਊਸ ਨੇ ਆਪਣੇ ਟਵੀਟਰ ਹੈਂਡਲ ਤੋਂ ਮੋਦੀ ਨੂੰ ਅਨਲਾਇਕ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਵ੍ਹਾਈਟ ਹਾਊਸ ਨੇ ਦਵਾਈ ਮੰਗਣ ਸਮੇਂ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 6 ਟਵੀਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਸੀ। ਦਵਾਈ ਮਿਲਣ ਤੋਂ ਕੁਝ ਦਿਨਾਂ ਬਾਅਦ, ਵ੍ਹਾਈਟ ਹਾਊਸ ਨੇ ਇਨ੍ਹਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫਾਲੋ ਕਰ ਦਿੱਤਾ ਹੈ।
ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਭਾਰਤ ਵਿਚ ਤਿਆਰ ਕੀਤੀ ਗਈ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਕੋਰੋਨਾ ਨਾਲ ਲੜਨ ਦੇ ਸਮਰੱਥ ਹੈ ਤੇ ਵਾਇਰਸ ਦੇ ਪ੍ਰਭਾਵਾਂ ਨੂੰ ਜਲਦੀ ਮਿਟਾ ਦਿੰਦੀ ਹੈ। ਇਸ ਦੇ ਬਾਅਦ, ਦੁਨੀਆਂ ਭਰ ਦੇ ਦੇਸ਼ਾਂ ਵਿੱਚ ਇਸ ਦਵਾਈ ਦੀ ਮੰਗ ਹੋ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਇਸ ਦਵਾਈ ਦੀ ਮੰਗ ਕੀਤੀ ਸੀ। ਜਦੋਂ ਭਾਰਤ ਨੇ ਦਵਾਈ ਦੇਣ ਲਈ ਹਾ ਕੀਤੀ ਤਾਂ ਟਰੰਪ ਨੇ ਭਾਰਤ ਨੂੰ ਅਮਰੀਕਾ ਦਾ ਸੱਚਾ ਮਿੱਤਰ ਦੱਸਿਆ। ਪਤਾ ਲੱਗਾ ਹੈ ਜਿਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਇਸ ਦਵਾਈ ਬਾਰੇ ਗੱਲ ਚੱਲ ਰਹੀ ਸੀ, ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਨੇ ਕਈ ਭਾਰਤੀ ਟਵਿੱਟਰ ਹੈਂਡਲ ਨੂੰ ਫਾਲੋ ਕੀਤਾ।ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫਤਰ, ਰਾਸ਼ਟਰਪਤੀ ਭਵਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਅਤੇ ਭਾਰਤ ਵਿਚ ਅਮਰੀਕੀ ਦੂਤਾਵਾਸ ਦੇ ਟਵਿਟਰ ਹੈਂਟਲ ਨੂੰ ਫਾਲੋ ਕੀਤਾ। ਪਰ ਹੁਣ ਦਵਾਈ ਮਿਲਣ ਪਿੱਛੋਂ ਮੋਦੀ ਸਣੇ ਸਾਰਿਆਂ ਨੂੰ ਅਨਫਾਲੋ ਕਰ ਦਿੱਤਾ ਗਿਆ ਹੈ।