ਹਸਪਤਾਲ ਖਿਲਾਫ਼ ਧਰਨੇ ਤੋਂ ਬਾਅਦ, ਮਾਲਕ ਆਏ ਸਾਹਮਣੇ, ਕਿਹਾ – ਸਾਡੇ ਮੁਲਾਜ਼ਮਾਂ ਦੇ ਪਹਿਲਾਂ ਮਾਰੇ ਹੈਲਮੈਟ

0
1425

ਜਲੰਧਰ (ਆਂਚਲ ਚੱਢਾ) | ਜਲੰਧਰ ਦੇ ਜੌਹਲ ਹਸਪਤਾਲ ‘ਚ ਪਿਛਲੇ ਦਿਨੀਂ ਇਕ ਮਰੀਜ਼ ਨੂੰ ਦੇਖਣ ਆਏ ਸਾਬਕਾ ਫੌਜੀ ਦਾ ਝਗੜਾ ਹੋ ਗਿਆ ਸੀ। ਅੱਜ ਫੌਜੀਆਂ ਨੇ ਜੌਹਲ ਹਸਪਤਾਲ ਤੇ ਜਲੰਧਰ ਪੁਲਿਸ ਖਿਲਾਫ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।

ਫੌਜੀਆਂ ਨੇ ਇਲ਼ਜਾਮ ਲਗਾਇਆ ਕਿ ਜੌਹਲ ਹਸਪਤਾਲ ਦੇ ਮਾਲਕ ਡਾਕਟਰ ਬੀਐਸ ਜੌਹਲ ਦੇ ਕਹਿਣ ‘ਤੇ ਰਾਮਾਂਮੰਡੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਇਕ ਤਰਫਾ ਕਾਰਵਾਈ ਕੀਤੀ ਹੈ। ਐਸਐਚਓ ਨੇ ਫੌਜੀਆਂ ਤੇ ਕੇਸ ਦਰਜ ਕਰ ਦਿੱਤਾ। ਜਦਕਿ ਹਸਪਤਾਲ ਖਿਲਾਫ ਸਾਡੀ ਸ਼ਿਕਾਇਤ ਹੀ ਨਹੀਂ ਦਰਜ ਕੀਤੀ। ਇਸ ਲਈ ਅੱਜ ਸਾਡੇ ਵਲੋਂ ਧਰਨਾ ਲਾਇਆ ਗਿਆ ਹੈ।

ਧਰਨੇ ਤੋਂ ਬਾਅਦ ਹਸਪਤਾਲ ਦੇ ਮਾਲਕ ਡਾ ਬੀਐਸ ਜੌਹਲ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਫੌਜੀ ਪਹਿਲਾਂ ਸਾਡੇ ਸਕਿਓਰਿਟੀ ਗਾਰਡਾਂ ਨਾਲ ਲੜੇ। ਫਿਰ ਸ਼ਰਾਬ ਪੀ ਕੇ ਆਏ ਤਾਂ ਸਾਡੇ ਸਟਾਫ ਨਾਲ ਹੱਥੋਪਾਈ ਹੋ ਗਏ। ਉਹਨਾਂ ਨੇ ਸਾਡੇ ਸਟਾਫ ਤੇ ਸਕਿਓਰਿਟੀ ਗਾਰਡਾਂ ਦੇ ਮੂੰਹ ਤੇ ਹੈਲਮੈਟ ਮਾਰੇ। ਸਾਡੇ ਸਟਾਫ ਨੇ ਆਪਣੇ ਬਚਾਅ ਲਈ ਉਹਨਾਂ ਨਾਲ ਹੱਥੋਪਾਈ ਕੀਤੀ।

ਉਹਨਾਂ ਇਹ ਵੀ ਦੱਸਿਆ ਕਿ ਵਾਇਰਲ ਵੀਡੀਓ ਤਾਂ ਇਕ ਪੱਖ ਸੀ। ਉਹਨਾਂ ਨੇ ਇਕ ਹੋਰ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਫੌਜੀ ਹਸਪਤਾਲ ਦੇ ਸਕਿਓਰਿਟੀ ਗਾਰਡਾਂ ਨਾਲ ਭਿੜਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀ ਜਾਰੀ ਕੀਤਾ ਹੈ।