10ਵੀਂ ਦੇ ਚੰਗੇ ਨਤੀਜਿਆਂ ਪਿੱਛੋਂ ਘਰੋਂ ਪਾਰਟੀ ਕਰਨ ਦਾ ਕਹਿ ਕੇ ਨਿਕਲੇ 8 ਮੁੰਡੇ, ਸਰੋਵਰ ‘ਚ ਡੁੱਬਣ ਨਾਲ ਦੋ ਜਣਿਆਂ ਦੀ ਮੌਤ

0
1107

 ਭਵਾਨੀਗੜ੍ਹ : ਨੇੜਲੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਪਾਤਸ਼ਾਹੀ ਨੋਵੀਂ ਦੇ ਸਰੋਵਰ ‘ਚ ਇਸ਼ਨਾਨ ਕਰਨ ਸਮੇਂ ਦੋ ਨੌਜਵਾਨ ਪਾੜ੍ਹਿਆਂ ਦੀ ਮੌਤ ਹੋ ਗਈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝਨੇੜੀ ਵਿਖੇ ਸਥਿਤ ਸੱਤਿਆ ਭਾਰਤੀ ਆਦਰਸ਼ ਸਕੂਲ ਦੇ 8 ਵਿਦਿਆਰਥੀ ਦਸਵੀਂ ਦੇ ਆਏ ਚੰਗੇ ਨਤੀਜਿਆਂ ਉਪਰੰਤ ਘਰੋਂ ਪਾਰਟੀ ਕਰਨ ਦਾ ਕਹਿ ਕੇ ਆਏ ਸਨ। ਇਸ ਤੋਂ ਬਾਅਦ ਉਹ ਸਾਰੇ ਪਿੰਡ ਫੱਗੂਵਾਲਾ ਦੇ ਸੁਨਾਮ ਰੋਡ ‘ਤੇ ਸਥਿਤ ਗੁਰਦੁਆਰਾ ਸਹਿਬ ਦੇ ਸਰੋਵਰ ‘ਚ ਨਹਾਉਣ ਲੱਗ ਗਏ। ਸਰੋਵਰ ਡੂੰਘਾ ਹੋਣ ਕਾਰਨ ਉਨ੍ਹਾਂ ਵਿੱਚੋਂ 2 ਜਣੇ ਡੁੱਬ ਗਏ ਜਿਨ੍ਹਾਂ ਦੀ ਮੌਤ ਹੋ ਗਈ।