ਪਿਤਾ ਦੀ ਮੌਤ ਤੋਂ ਬਾਅਦ 14 ਸਾਲਾ ਅਪਾਹਿਜ ਪ੍ਰਿੰਸ ਟਰਾਈਸਾਈਕਲ ‘ਤੇ ਜੁਰਾਬਾਂ ਵੇਚ ਕੇ ਪਰਿਵਾਰ ਨੂੰ ਰਿਹੈ ਪਾਲ, 8ਵੀਂ ਦੀ ਪੜ੍ਹਾਈ ਵੀ ਕਰ ਰਿਹੈ ਨਾਲ

0
522

ਮੋਗਾ | ਇਥੋਂ ਦਾ 14 ਸਾਲ ਦਾ ਲੜਕਾ ਜੋ ਹੈਂਡੀਕੈਪਡ ਹੈ। ਪਿਤਾ ਦੇ ਸਹਾਰੇ ਦੀ ਅਣਹੋਂਦ ਵਿਚ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦਾ ਢਿੱਡ ਭਰਨ ਦੀ ਵੱਡੀ ਜ਼ਿੰਮੇਵਾਰੀ ਆਪਣੇ ਸਿਰ ਲਈ ਬੈਠਾ ਹੈ ਤੇ ਜੁਰਾਬਾਂ ਵੇਚ ਰਿਹਾ ਹੈ। 14 ਸਾਲ ਦਾ ਪ੍ਰਿੰਸ ਕੜਾਕੇ ਦੀ ਠੰਡ ਵਿਚ ਵੀ ਮੋਗੇ ਦੀਆਂ ਗਲੀਆਂ ਵਿਚ ਕੰਮ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਪ੍ਰਿੰਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।

ਪ੍ਰਿੰਸ ਦੇ ਪਰਿਵਾਰ ਵਿਚ ਦੋ ਭਰਾ ਅਤੇ ਮਾਂ ਹਨ, ਪ੍ਰਿੰਸ ਦੀ ਮਾਂ ਵੀ ਅਪਾਹਜ ਹੈ, ਜੋ ਟੇਲਰਿੰਗ ਦਾ ਕੰਮ ਕਰਦੀ ਹੈ। ਵੱਡੇ ਭਰਾ ਨੇ ਦੱਸਿਆ ਕਿ ਛੋਟਾ ਭਰਾ ਕਦੇ ਦੀਵੇ ਬਣਾ ਕੇ ਦੀਵਾਲੀ ਵਿਚ ਵੇਚਦਾ ਹੈ, ਕਦੇ ਪਤੰਗ ਬਣਾਉਂਦਾ ਹੈ ਅਤੇ ਹੁਣ ਜੁਰਾਬਾਂ ਵੇਚ ਰਿਹਾ ਹੈ। 100, 200 ਰੁਪਏ ਦਿਹਾੜੀ ਕਮਾ ਕੇ ਜਾਂ ਕਦੇ ਖਾਲੀ ਹੱਥ ਆਉਂਦਾ ਹੈ ਜਦੋਂ ਕੋਈ ਗਾਹਕ ਨਹੀਂ ਮਿਲਦਾ ।

ਲੋੜ ਹੈ ਕਿ ਅਸੀਂ ਮਿਹਨਤ ਕਰਕੇ ਰੋਟੀ ਕਮਾਈਏ ਭਾਵੇਂ ਕਿੰਨੀ ਵੀ ਔਖੀ ਕੜੀ ਕਿਉਂ ਨਾ ਹੋਵੇ। ਕੰਮ ਦੇ ਨਾਲ-ਨਾਲ ਪ੍ਰਿੰਸ 8ਵੀਂ ਕਲਾਸ ‘ਚ ਵੀ ਪੜ੍ਹ ਰਿਹਾ ਹੈ, ਉਹ ਵੱਡਾ ਹੋ ਕੇ ਕੁਝ ਚੰਗਾ ਬਣਨਾ ਚਾਹੁੰਦਾ ਹੈ।