ਬਰਨਾਲਾ| ਬਰਨਾਲਾ ਦੇ ਮਨਪ੍ਰੀਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਜਮਾਤ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸਨੇ 600/600 ਅੰਕ ਪ੍ਰਾਪਤ ਕੀਤੇ ਹਨ।
ਮਨਪ੍ਰੀਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਦੇ ਸਰਕਾਰੀ ਮਿਡਲ ਸਕੂਲ ਦਾ ਵਿਦਿਆਰਥੀ ਹੈ। ਛੋਟੇ ਹੁੰਦੇ ਹੀ ਉਸਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਸੀ।
ਉਸਦੀ ਮਾਤਾ ਹੀ ਉਸਨੂੰ ਕੱਪੜੇ ਸਿਲਾਈ ਕਰਕੇ ਪੜ੍ਹਾ ਰਹੀ ਹੈ। ਸਰੀਰਕ ਤੌਰ ‘ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਮਨਪ੍ਰੀਤ ਨੇ ਇਕ ਵੱਡਾ ਮੁਕਾਮ ਹਾਸਲ ਕੀਤਾ।
ਮਨਪ੍ਰੀਤ ਦੀ ਇਸ ਪ੍ਰਾਪਤੀ ‘ਤੇ ਉਸਦਾ ਪਿੰਡ ਗੁੰਮਟੀ ਤੇ ਬਰਨਾਲਾ ਜ਼ਿਲਾ ਮਾਣ ਮਹਿਸੂਸ ਕਰ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਤੇ ਆਪ ਦੇ ਹਲਕਾ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਮਨਪ੍ਰੀਤ ਦੇ ਸਕੂਲ ਪਹੁੰਚ ਕੇ ਉਸਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਡੀਈਓ ਨੇ ਕਿਹਾ ਕਿ ਮਨਪ੍ਰੀਤ ਦੀ ਅਗਲੀ ਪੜ੍ਹਾਈ ਲਈ ਸਿੱਖਿਆ ਵਿਭਾਗ ਉਸਨੂੰ ਅਡਾਪਟ ਕਰੇਗਾ ਤੇ ਅੱਗੇ ਸਾਰੀ ਪੜ੍ਹਾਈ ਅਸੀਂ ਕਰਵਾਵਾਂਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮਨਪ੍ਰੀਤ ਦੀ ਮਾਤਾ ਨੇ ਉਸਨੂੰ ਬਹੁਤ ਹੀ ਹਿੰਮਤ ਤੇ ਦਲੇਰੀ ਨਾਲ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਸਥਾਨ ਉਤੇ ਪਹੁੰਚਾਇਆ ਹੈ ਕਿ ਉਸਦਾ ਬੱਚਾ ਸੂਬੇ ਭਰ ਵਿਚੋਂ 100 ਫੀਸਦੀ ਨੰਬਰ ਲੈ ਕੇ ਪਹਿਲੇ ਸਥਾਨ ਉਤੇ ਆਇਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਬੱਚੇ ਨੂੰ ਆਉਣ ਵਾਲੇ ਸਮੇਂ ਵਿਚ ਵੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ। ਪੰਜਾਬ ਸਰਕਾਰ ਇਸਦਾ ਹਰ ਤਰ੍ਹਾਂ ਧਿਆਨ ਰੱਖੇਗੀ।
ਇਸ ਮੌਕੇ ਮਨਪ੍ਰੀਤ ਨੇ ਕਿਹਾ ਕਿ ਉਸਨੂੰ ਪਹਿਲੇ ਨੰਬਰ ‘ਤੇ ਆਉਣ ਦੀ ਬਹੁਤ ਖੁਸ਼ੀ ਹੈ। ਇਸ ਲਈ ਉਸਨੂੰ ਆਪਣੇ ਅਧਿਆਪਕਾਂ ਵਲੋਂ ਬਹੁਤ ਸਹਿਯੋਗ ਦਿਤਾ ਗਿਆ ਹੈ।
ਇਸ ਖਬਰ ਨਾਲ ਸਬੰਧਤ ਵੀਡੀਓ ਦੇਖਣ ਲਈ ਇਸ ਲਿੰਕ ‘ਤੇ ਕਲਿਕ ਕਰੋ-