ਬਠਿੰਡਾ ਤੋਂ ਬਾਅਦ ਹੁਣ ਜਲੰਧਰ ‘ਚ ਪਲਾਸਟਿਕ ਵੇਸਟ ਨਾਲ ਬਣਨਗੀਆਂ ਸੜਕਾਂ

0
605

ਜਲੰਧਰ | ਮਿਊਂਸੀਪਲ ਕਾਰਪੋਰੇਸ਼ਨ ਨੇ ਇਕ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਲੁੱਕ -ਬਜਰੀ ਦੀਆਂ ਸੜਕਾਂ ਦੇ ਨਿਰਮਾਣ ਚ ਪਲਾਸਟਿਕ ਵੇਸਟ ਦਾ ਇਸਤੇਮਾਲ ਨੂੰ ਜ਼ਰੂਰੀ ਕਰ ਦਿੱਤਾ ਹੈ। ਇਕ ਹਫਤੇ ਪਹਿਲਾਂ ਬਠਿੰਡਾ ਚ ਮਿਊਂਸੀਪਲ ਮੰਤਰੀ ਡਾਂ ਇੰਦਰਬੀਰ ਸਿੰਘ ਨਿਜਰ ਨੇ ਪਲਾਸਟਿਕ ਵੇਸਟ ਮਿਕਸ ਲੁਕ-ਬਜਰੀ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਉਸ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਤਕਨੀਕ 10 ਸਾਲ ਪੁਰਾਣੀ ਹੈ ਲੇਕਿਨ ਹੁਣ ਤਕ ਇਹ ਇਸਤੇਮਾਲ ਨਹੀਂ ਕੀਤੀ ਗਈ। ਲੁਕ ਬਜਰੀ ਚ 6 ਤੋਂ 8 ਫੀਸਦੀ ਤਕ ਪਲਾਸਟਿਕ ਪਾਇਆ ਜਾ ਸਕਦਾ। ਇਸ ਨਾਲ ਸੜਕ ਦੀ ਲਾਗਤ ਵੀ ਕਟ ਆਏਗੀ ਅਤੇ ਸੜਕ ਮਜ਼ਬੂਤ ਵੀ ਬਣੇਗੀ। ਪਲਾਸਟਿਕ ਮਿਕਸ ਹੋਣ ਨਾਲ ਸੜਕ ਤੇ ਪਾਣੀ ਦਾ ਅਸਰ ਘੱਟ ਹੋਵੇਗਾ। ਪਲਾਸਟਿਕ ਵਾਤਾਵਰਣ ਲਈ ਵੀ ਖਤਰਾ ਬਣ ਗਿਆ ਹੈ। ਸਿੰਗਲ ਯੂਜ਼ ਪਲਾਸਟਿਕ ਤੇ ਪਹਿਲਾਂ ਹੀ ਪੂਰੀ ਤਹ੍ਹਾਂ ਰੋਕ ਲਗਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਇਸਤੇਮਾਲ ਨਹੀਂ ਰੁਕ ਪਾ ਰਿਹਾ ਹੈ। ਰੋਜ਼ਾਨਾ ਵੇਸਟ ਪਲਾਸਟਿਕ ਨੂੰ ਖਤਮ ਕਰਨਾ ਹੈ ਤਾਂ ਇਹ ਤਕਨੀਕ ਇਕ ਵਧੀਆ ਵਿਕਲਪ ਹੈ। ਇਹ ਹੁਕਮ ਪੰਜਾਬ ਦੀਆਂ ਸਾਰੀਆਂ ਨਗਮ ਨਿਗਮਾਂ ਅਤੇ ਨਗਰ ਕਾਊਂਸਲਾਂ ਲਈ ਹੈ।
ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਦਾ ਕਹਿਣਾ ਹੈ ਕਿ ਪਲਾਸਟਿਕ ਮਿਕਸ ਸੜਕਾਂ ਬਣਨ ਨਾਲ ਪੈਸਾ ਵੀ ਬਚੇਗਾ ਅਤੇ ਇਸ ਤਕਨੀਕ ਨਾਲ ਪੈਸਾ ਵੀ ਬਚੇਗਾ।