ਚੰਡੀਗੜ੍ਹ | ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਹਿੰਸਕ ਵਰਤਾਉ ਨੂੰ ਦੇਖਦਿਆਂ ਉਸ ਨੂੰ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ਦੇ ਘਰ ਤੋਂ ਬਾਅਹ ਕੱਢ ਦਿੱਤਾ। ਇਕ ਟਾਸਕ ਦੌਰਾਨ ਅਫਸਾਨਾ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਹੈ, ਜਿਸ ਤੋਂ ਗੁੱਸੇ ‘ਚ ਆ ਕੇ ਉਸ ਨੇ ਸਾਰਿਆਂ ਦੀ ਜ਼ਿੰਦਗੀ ਨਰਕ ਬਣਾਉਣ ਦੀ ਧਮਕੀ ਦਿੱਤੀ।

ਟਾਸਕ ਤੋਂ ਬਾਅਦ ਉਹ ਬਾਹਰ ਆਈ ਅਤੇ ਰਾਜੀਵ ‘ਤੇ ਵਾਸ਼ਰੂਮ ‘ਚ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ। ਇੰਨਾ ਹੀ ਨਹੀਂ, ਉਸ ਨੇ ਰਾਜੀਵ ਨੂੰ ਘਰ ਜਾ ਕੇ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ, ਜਦੋਂ ਕਿ ਰਾਜੀਵ ਦੁਹਰਾਉਂਦਾ ਰਿਹਾ ਕਿ ਉਸ ਨੇ ਅਫਸਾਨਾ ਨੂੰ ਬਿਲਕੁਲ ਨਹੀਂ ਛੂਹਿਆ।
ਨੇਹਾ ਭਸੀਨ ਨੇ ਅਫਸਾਨਾ ਨੂੰ ਕਿਹਾ ਕਿ ਉਹ ਤੇ ਰਾਜੀਵ ਸੱਚੀ ਦੋਸਤੀ ਰੱਖਦੇ ਹਨ। ਅਫਸਾਨਾ ਰਾਜੀਵ ਨੂੰ ਕਹਿੰਦੀ ਰਹੀ ਕਿ ਜੇਕਰ ਉਹ ਉਸ ਦੇ ਨੇੜੇ ਕਿਤੇ ਵੀ ਆਇਆ ਤਾਂ ਉਹ ਉਸ ਦਾ ਅਕਸ ਖਰਾਬ ਕਰ ਦਵੇਗੀ।

ਅਫਸਾਨਾ ਨੇ ਸ਼ਮਿਤਾ ਸ਼ੈੱਟੀ ‘ਤੇ ਆਪਣੇ ਭਰਾ ਰਾਜੀਵ ਦੀ ਵਰਤੋਂ ਕਰਨ ਦਾ ਦੋਸ਼ ਵੀ ਲਗਾਇਆ ਸੀ। ਸ਼ਮਿਤਾ ਦਾ ਕਹਿਣਾ ਹੈ ਕਿ ਅਫਸਾਨਾ ਪਾਗਲ ਹੋ ਗਈ ਹੈ ਅਤੇ ਆਪਣੀ ਖੇਡ ਨੂੰ ਭੁੱਲ ਗਈ ਹੈ।
ਜੈ ਭਾਨੂਸ਼ਾਲੀ ਅਫਸਾਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਇਕ ਪਰਿਵਾਰਕ ਸ਼ੋਅ ਹੈ ਅਤੇ ਇਹ ਕਿਸੇ ਲਈ ਵੀ ਠੀਕ ਨਹੀਂ ਚੱਲ ਰਿਹਾ। ਅਫਸਾਨਾ ਨੇ ਰਾਜੀਵ ਖਿਲਾਫ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ ਅਤੇ ਸ਼ਮਿਤਾ ਸ਼ੈੱਟੀ ਨੇ ਉਸ ਨੂੰ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ।
ਮਾਲਵਿਕਾ ਵੀ ਸੋਨੂੰ ਸੂਦ ਤੋਂ ਘੱਟ ਨਹੀਂ, ਲੜੇਗੀ ਚੋਣ
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
