Afghanistan Taliban Crisis : ਸਮਲਿੰਗੀ ਲੋਕਾਂ ਨੂੰ ਲੱਭ-ਲੱਭ ਕੇ ਮਾਰਦੇ ਨੇ ਤਾਲਿਬਾਨੀ, ਦਿੰਦੇ ਅਜਿਹੀ ਭਿਆਨਕ ਸਜ਼ਾ ਕਿ ਰੂਹ ਕੰਬ ਜਾਏ

0
1744

ਕਾਬੁਲ | ਜਦੋਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਇਆ ਹੈ, ਉਦੋਂ ਤੋਂ ਹਰ ਦਿਨ ਬਹੁਤ ਸਾਰੇ ਭਾਈਚਾਰਿਆਂ ਲਈ ਚਿੰਤਾਵਾਂ ਅਤੇ ਚੁਣੌਤੀਆਂ ਵੱਧ ਗਈਆਂ ਹਨ। ਔਰਤਾਂ ਵਿੱਚ ਡਰ ਦਾ ਮਾਹੌਲ ਹੈ। LGBTQ ਭਾਈਚਾਰੇ ਦੇ ਲੋਕ ਵੀ ਡਰੇ ਹੋਏ ਹਨ। ਇਸ ਭਾਈਚਾਰੇ ਤੋਂ ਆਉਣ ਵਾਲੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਜੇ ਤਾਲਿਬਾਨ ਨੂੰ ਉਨ੍ਹਾਂ ਦੀ sexuality ਬਾਰੇ ਪਤਾ ਲੱਗ ਜਾਂਦਾ ਹੈ ਤਾਂ ਉਹ ਬਚ ਨਹੀਂ ਸਕਦੇ।

ਕਈ ਤਾਲਿਬਾਨ ਜੱਜਾਂ ਨੇ ਖੁਲਾਸਾ ਕੀਤਾ ਹੈ ਕਿ ਇਸਲਾਮਿਕ ਸ਼ਰੀਆ ਕਾਨੂੰਨ ਹੁਣ ਉਨ੍ਹਾਂ ਦੇ ਸ਼ਾਸਨ ਦੇ ਅਧੀਨ ਲਾਗੂ ਹੋਵੇਗਾ। ਸਮਲਿੰਗੀ ਲੋਕਾਂ ਨੂੰ ਭਿਆਨਕ ਮੌਤ ਦਿੱਤੀ ਜਾਵੇਗੀ। ਤਾਲਿਬਾਨ ਦੇ ਜੱਜਾਂ ਨੇ ਕਿਹਾ ਕਿ ਸਮਲਿੰਗੀ ਲੋਕਾਂ ਦੇ ਉੱਪਰ ਕੰਧ ਡੇਗ ਕੇ ਮਾਰ ਦਿੱਤਾ ਜਾਵੇਗਾ। ਤਾਲਿਬਾਨ ਦੇ ਇੱਕ ਜੱਜ ਨੇ ਅਜਿਹੀ ਸਜ਼ਾ ਦੇ ਅਜਿਹੇ ਖੁਲਾਸੇ ਕੀਤੇ ਹਨ ਕਿ ਸੁਣ ਕੇ ਰੂਹ ਕੰਬ ਉਠੇਗੀ।

ਜੱਜ ਗੁਲ ਰਹੀਮ ਨੇ ਜਰਮਨ ਅਖ਼ਬਾਰ ਬਿਲਡ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਰੀ ਦੀ ਸਜ਼ਾ ਵਜੋਂ ਅਪਰਾਧੀਆਂ ਦੇ ਹੱਥ ਅਤੇ ਪੈਰ ਵੱਢ ਦਿੱਤੇ ਜਾਣਗੇ, ਜੇ ਸਮਲਿੰਗੀ ਰਿਸ਼ਤਾ ਕਾਇਮ ਰੱਖਿਆ ਜਾਂਦਾ ਹੈ ਤਾਂ ਸਾਰਿਆਂ ਦੇ ਸਾਹਮਣੇ ਦੋਵੇਂ ਗੁਪਤ ਅੰਗ ਕੱਟੇ ਜਾਣਗੇ।

ਸਕਾਈ ਨਿਊਜ਼ ਦੀ ਇੱਕ ਰਿਪੋਰਟ ਵਿੱਚ ਇੱਕ ਅਫਗਾਨ ਨੌਜਵਾਨ ਨੇ ਕਿਹਾ, “ਜਦੋਂ ਮੈਂ ਅੱਲ੍ਹੜ ਉਮਰ ਦਾ ਸੀ, ਮੈਨੂੰ ਅਹਿਸਾਸ ਹੋਇਆ ਕਿ ਮੈਂ ਸਮਲਿੰਗੀ ਹਾਂ। ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮੇਰੇ ਕਰੀਬੀ ਦੋਸਤਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੇਰੇ ਇਕ ਦੋਸਤ ਦੇ ਨਾਲ ਮੈਨੂੰ ਵੇਖ ਕੇ ਇਕ ਵਾਰ ਮੇਰੇ ਪਿਤਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਮੈਂ ਸਮਲਿੰਗੀ ਹਾਂ।”

ਇਸ ਵਿਅਕਤੀ ਨੇ ਕਿਹਾ ਕਿ ਜੇਕਰ ਤਾਲਿਬਾਨ ਨੂੰ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ LGBTQ ਭਾਈਚਾਰੇ ਨਾਲ ਸਬੰਧਤ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਹੈ। ਮੈਂ ਸਾਰੇ ਗੁਆਂਢੀ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਲਈ ਅਰਜ਼ੀ ਦਿੱਤੀ ਹੈ। ਕੋਈ ਵੀ ਦੇਸ਼ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਜਾਰੀ ਨਹੀਂ ਕਰ ਰਿਹਾ ਹੈ ਪਰ ਭਾਰਤ ਨੇ ਮੁਫਤ ਵੀਜ਼ਾ ਦੇਣ ਦਾ ਐਲਾਨ ਕੀਤਾ ਸੀ।

ਇਕ ਹੋਰ ਸਮਲਿੰਗੀ ਵਿਅਕਤੀ ਨੇ ਪਿੰਕ ਨਿਊਜ਼ ਨੂੰ ਦੱਸਿਆ ਕਿ ਤਾਲਿਬਾਨ ਸਾਨੂੰ 1400 ਸਾਲ ਪਿੱਛੇ ਲਿਜਾਣਾ ਚਾਹੁੰਦਾ ਹੈ। ਤੁਸੀਂ ਉਨ੍ਹਾਂ ਨਾਲ ਬਹਿਸ ਨਹੀਂ ਕਰ ਸਕਦੇ। ਉਹ 1400 ਸਾਲ ਪਹਿਲਾਂ ਦੇ ਯੁੱਗ ਵਿੱਚ ਰਹਿਣਾ ਚਾਹੁੰਦੇ ਹਨ, ਜਦੋਂ ਮੁਹੰਮਦ ਸਾਊਦੀ ਅਰਬ ਦੇ ਮਾਰੂਥਲ ਵਿੱਚ ਰਹਿੰਦਾ ਸੀ। ਨਾਸਤਿਕਾਂ ਅਤੇ LGBQT ਲੋਕਾਂ ਦਾ ਤਾਲਿਬਾਨ ਦੇ ਸ਼ਾਸਨ ਅਧੀਨ ਕੋਈ ਸਥਾਨ ਨਹੀਂ ਹੈ।